ਗਲਾਤੀਆਂ 5

ਕਿਉਂਕਿ ਮਸੀਹ ਯਿਸ਼ੂ ਵਿੱਚ ਨਾ ਤਾਂ ਸੁੰਨਤ ਅਤੇ ਨਾ ਹੀ ਅਸੁੰਨਤ ਦੀ ਕੋਈ ਕੀਮਤ ਹੈ। ਇੱਕੋ ਇੱਕ ਚੀਜ਼ ਜੋ ਯੋਗ ਹੈ ਉਹ ਇਹ ਹੈ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ।

Galatians 5:6 (UKJV) For in Jesus Christ neither circumcision avails any thing, nor uncircumcision; but faith which works by love.

4ਤੁਸੀਂ ਜੋ ਬਿਵਸਥਾ ਦੁਆਰਾ ਧਰਮੀ ਬਣਨਾ ਚਾਹੁੰਦੇ ਹੋ, ਮਸੀਹ ਅਤੇ ਪਰਮੇਸ਼ਵਰ ਦੀ ਕਿਰਪਾ ਤੋਂ ਵੱਖ ਹੋ ਗਏ ਹੋ।

5ਕਿਉਂਕਿ ਅਸੀਂ ਪਰਮੇਸ਼ਵਰ ਦੇ ਆਤਮਾ ਰਾਹੀਂ ਨਿਹਚਾ ਨਾਲ ਉਸ ਧਾਰਮਿਕਤਾ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਾਂ ਜਿਸ ਦੀ ਅਸੀਂ ਆਸ ਰੱਖਦੇ ਹਾਂ।

6ਕਿਉਂਕਿ ਮਸੀਹ ਯਿਸ਼ੂ ਵਿੱਚ ਨਾ ਤਾਂ ਸੁੰਨਤ ਅਤੇ ਨਾ ਹੀ ਅਸੁੰਨਤ ਦੀ ਕੋਈ ਕੀਮਤ ਹੈ। ਇੱਕੋ ਇੱਕ ਚੀਜ਼ ਜੋ ਯੋਗ ਹੈ ਉਹ ਇਹ ਹੈ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ।

7ਤੁਸੀਂ ਚੰਗੀ ਦੌੜ ਲਗਾ ਰਹੇ ਸੀ। ਤੁਹਾਨੂੰ ਸੱਚ ਦੀ ਪਾਲਣਾ ਕਰਨ ਤੋਂ ਕਿਸ ਨੇ ਰੋਕਿਆ?

8ਇਸ ਤਰ੍ਹਾਂ ਦੀ ਪ੍ਰੇਰਣਾ ਤੁਹਾਡੇ ਸੱਦਣ ਵਾਲੇ ਪਰਮੇਸ਼ਵਰ ਦੇ ਵੱਲੋਂ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.