7ਤੁਸੀਂ ਚੰਗੀ ਦੌੜ ਲਗਾ ਰਹੇ ਸੀ। ਤੁਹਾਨੂੰ ਸੱਚ ਦੀ ਪਾਲਣਾ ਕਰਨ ਤੋਂ ਕਿਸ ਨੇ ਰੋਕਿਆ?
8ਇਸ ਤਰ੍ਹਾਂ ਦੀ ਪ੍ਰੇਰਣਾ ਤੁਹਾਡੇ ਸੱਦਣ ਵਾਲੇ ਪਰਮੇਸ਼ਵਰ ਦੇ ਵੱਲੋਂ ਨਹੀਂ।
9“ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰਿਆਂ ਕਰ ਦਿੰਦਾ ਹੈ।”
10ਮੈਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਤੁਸੀਂ ਕੋਈ ਹੋਰ ਵਿਚਾਰ ਨਹੀਂ ਕਰੋਗੇ। ਜਿਹੜਾ ਤੁਹਾਨੂੰ ਉਲਝਣ ਵਿੱਚ ਪਾ ਰਿਹਾ ਹੈ, ਉਹ ਜੋ ਵੀ ਹੋਵੇ, ਉਸ ਨੂੰ ਜੁਰਮਾਨਾ ਭਰਨਾ ਪਏਗਾ।
11ਹੇ ਭਰਾਵੋ ਅਤੇ ਭੈਣੋ, ਜੇ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰਦਾ ਹਾਂ, ਤਾਂ ਵੀ ਮੈਨੂੰ ਕਿਉਂ ਸਤਾਇਆ ਜਾਂਦਾ ਹੈ? ਫਿਰ ਸਲੀਬ ਦੀ ਠੋਕਰ ਤਾਂ ਜਾਂਦੀ ਰਹੀ।