ਗਲਾਤੀਆਂ 6

ਆਓ ਅਸੀਂ ਚੰਗੇ ਕੰਮ ਕਰਨ ਵਿੱਚ ਥੱਕ ਨਾ ਜਾਈਏ, ਕਿਉਂਕਿ ਜੇ ਅਸੀਂ ਹਾਰ ਨਾ ਮੰਨੀਏ ਤਾਂ ਸਹੀ ਸਮੇਂ ਤੇ ਅਸੀਂ ਵਾਢੀ ਵੱਢਾਗੇ।

Galatians 6:9 (UKJV) And let us not be weary in well doing: for in due season we shall reap, if we faint not.

7ਧੋਖਾ ਨਾ ਖਾਓ: ਪਰਮੇਸ਼ਵਰ ਦਾ ਮਜ਼ਾਕ ਨਹੀਂ ਉਡਾਇਆ ਜਾਂਦਾ। ਮਨੁੱਖ ਜੋ ਬੀਜਦਾ ਹੈ ਉਹੀ ਵੱਢਦਾ ਹੈ।

8ਜੋ ਕੋਈ ਵੀ ਆਪਣੇ ਸਰੀਰ ਨੂੰ ਖੁਸ਼ ਕਰਨ ਲਈ ਬੀਜਦਾ ਹੈ, ਉਹ ਸਰੀਰ ਤੋਂ ਵਿਨਾਸ਼ ਦੀ ਵਾਢੀ ਵੱਢੇਗਾ; ਜਿਹੜਾ ਵੀ ਪਵਿੱਤਰ ਆਤਮਾ ਨੂੰ ਖੁਸ਼ ਕਰਨ ਲਈ ਬੀਜਦਾ ਹੈ, ਉਹ ਪਵਿੱਤਰ ਆਤਮਾ ਤੋਂ ਸਦੀਵੀ ਜੀਵਨ ਦੀ ਵਾਢੀ ਵੱਢੇਗਾ।

9ਆਓ ਅਸੀਂ ਚੰਗੇ ਕੰਮ ਕਰਨ ਵਿੱਚ ਥੱਕ ਨਾ ਜਾਈਏ, ਕਿਉਂਕਿ ਜੇ ਅਸੀਂ ਹਾਰ ਨਾ ਮੰਨੀਏ ਤਾਂ ਸਹੀ ਸਮੇਂ ਤੇ ਅਸੀਂ ਵਾਢੀ ਵੱਢਾਗੇ।

10ਇਸ ਲਈ, ਜਿਵੇਂ ਕਿ ਸਾਡੇ ਕੋਲ ਮੌਕਾ ਹੈ, ਆਓ ਅਸੀਂ ਸਾਰੇ ਲੋਕਾਂ ਦਾ ਭਲਾ ਕਰੀਏ, ਖ਼ਾਸ ਕਰ ਉਨ੍ਹਾਂ ਲਈ ਜੋ ਵਿਸ਼ਵਾਸੀਆਂ ਦੇ ਪਰਿਵਾਰ ਨਾਲ ਸਬੰਧਤ ਹਨ।

11ਵੇਖੋ, ਮੈਂ ਆਪਣੇ ਹੱਥੀਂ ਕਿੱਡੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.