12ਧਰਤੀ ਨੇ ਬਨਸਪਤੀ ਪੈਦਾ ਕੀਤੀ; ਪੌਦੇ ਆਪਣੀ ਕਿਸਮ ਦੇ ਅਨੁਸਾਰ ਬੀਜ ਦਿੰਦੇ ਹਨ ਅਤੇ ਰੁੱਖ ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲੇ ਫਲ ਦਿੰਦੇ ਹਨ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਸੀ।
13ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਤੀਸਰਾ ਦਿਨ ਹੋਇਆ।
14ਅਤੇ ਪਰਮੇਸ਼ਵਰ ਨੇ ਕਿਹਾ, “ਕਿ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਚਮਕਣ ਜਿਹੜੀਆਂ ਦਿਨ ਨੂੰ ਰਾਤ ਤੋਂ ਅਲੱਗ ਕਰਨ, ਇਹ ਸਮਿਆਂ, ਨਿਸ਼ਾਨੀਆਂ, ਰੁੱਤਾਂ, ਵਰਿਆਂ ਅਤੇ ਦਿਨਾਂ ਨੂੰ ਠਹਿਰਾਉਣ।
15ਉਹ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਹੋਣ ਜੋ ਧਰਤੀ ਉੱਤੇ ਚਮਕਣ ਅਤੇ ਅਜਿਹਾ ਹੀ ਹੋ ਗਿਆ।”
16ਪਰਮੇਸ਼ਵਰ ਨੇ ਦੋ ਵੱਡੀਆਂ ਰੌਸ਼ਨੀਆਂ ਬਣਾਈਆਂ, ਦਿਨ ਉੱਤੇ ਰਾਜ ਕਰਨ ਲਈ ਵੱਡੀ ਰੋਸ਼ਨੀ ਅਤੇ ਰਾਤ ਉੱਤੇ ਰਾਜ ਕਰਨ ਲਈ ਛੋਟੀ ਰੌਸ਼ਨੀ ਅਤੇ ਨਾਲ ਹੀ ਉਸ ਨੇ ਤਾਰੇ ਵੀ ਬਣਾਏ।