10ਪਰਮੇਸ਼ਵਰ ਨੇ ਸੁੱਕੀ ਜ਼ਮੀਨ ਨੂੰ “ਧਰਤੀ” ਅਤੇ ਇਕੱਠੇ ਕੀਤੇ ਪਾਣੀਆਂ ਨੂੰ “ਸਮੁੰਦਰ” ਕਿਹਾ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ।
11ਤਦ ਪਰਮੇਸ਼ਵਰ ਨੇ ਆਖਿਆ, ਜ਼ਮੀਨ ਬਨਸਪਤੀ ਪੈਦਾ ਕਰੇ, ਬੀਜ ਪੈਦਾ ਕਰਨ ਵਾਲੇ ਪੌਦੇ ਅਤੇ ਜ਼ਮੀਨ ਉੱਤੇ ਰੁੱਖ ਜਿਹੜੇ ਬੀਜ ਨਾਲ ਫਲ ਦਿੰਦੇ ਹਨ, ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਅਤੇ ਇਹ ਇਸੇ ਤਰ੍ਹਾਂ ਹੀ ਹੋ ਗਿਆ।
12ਧਰਤੀ ਨੇ ਬਨਸਪਤੀ ਪੈਦਾ ਕੀਤੀ; ਪੌਦੇ ਆਪਣੀ ਕਿਸਮ ਦੇ ਅਨੁਸਾਰ ਬੀਜ ਦਿੰਦੇ ਹਨ ਅਤੇ ਰੁੱਖ ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲੇ ਫਲ ਦਿੰਦੇ ਹਨ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਸੀ।
13ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਤੀਸਰਾ ਦਿਨ ਹੋਇਆ।
14ਅਤੇ ਪਰਮੇਸ਼ਵਰ ਨੇ ਕਿਹਾ, “ਕਿ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਚਮਕਣ ਜਿਹੜੀਆਂ ਦਿਨ ਨੂੰ ਰਾਤ ਤੋਂ ਅਲੱਗ ਕਰਨ, ਇਹ ਸਮਿਆਂ, ਨਿਸ਼ਾਨੀਆਂ, ਰੁੱਤਾਂ, ਵਰਿਆਂ ਅਤੇ ਦਿਨਾਂ ਨੂੰ ਠਹਿਰਾਉਣ।