ਉਤਪਤ 1

ਤਦ ਪਰਮੇਸ਼ਵਰ ਨੇ ਆਖਿਆ, ਜ਼ਮੀਨ ਬਨਸਪਤੀ ਪੈਦਾ ਕਰੇ, ਬੀਜ ਪੈਦਾ ਕਰਨ ਵਾਲੇ ਪੌਦੇ ਅਤੇ ਜ਼ਮੀਨ ਉੱਤੇ ਰੁੱਖ ਜਿਹੜੇ ਬੀਜ ਨਾਲ ਫਲ ਦਿੰਦੇ ਹਨ, ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਅਤੇ ਇਹ ਇਸੇ ਤਰ੍ਹਾਂ ਹੀ ਹੋ ਗਿਆ।

Genesis 1:11 (UKJV) And God said, Let the earth bring forth grass, the herb yielding seed, and the fruit tree yielding fruit after his kind, whose seed is in itself, upon the earth: and it was so.

9ਅਤੇ ਪਰਮੇਸ਼ਵਰ ਨੇ ਆਖਿਆ, “ਅਕਾਸ਼ ਦੇ ਹੇਠਲਾਂ ਪਾਣੀ ਇੱਕ ਥਾਂ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਦਿਖਾਈ ਦੇਵੇ” ਅਤੇ ਉਸ ਤਰ੍ਹਾਂ ਹੀ ਹੋ ਗਿਆ।

10ਪਰਮੇਸ਼ਵਰ ਨੇ ਸੁੱਕੀ ਜ਼ਮੀਨ ਨੂੰ “ਧਰਤੀ” ਅਤੇ ਇਕੱਠੇ ਕੀਤੇ ਪਾਣੀਆਂ ਨੂੰ “ਸਮੁੰਦਰ” ਕਿਹਾ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ।

11ਤਦ ਪਰਮੇਸ਼ਵਰ ਨੇ ਆਖਿਆ, ਜ਼ਮੀਨ ਬਨਸਪਤੀ ਪੈਦਾ ਕਰੇ, ਬੀਜ ਪੈਦਾ ਕਰਨ ਵਾਲੇ ਪੌਦੇ ਅਤੇ ਜ਼ਮੀਨ ਉੱਤੇ ਰੁੱਖ ਜਿਹੜੇ ਬੀਜ ਨਾਲ ਫਲ ਦਿੰਦੇ ਹਨ, ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਅਤੇ ਇਹ ਇਸੇ ਤਰ੍ਹਾਂ ਹੀ ਹੋ ਗਿਆ।

12ਧਰਤੀ ਨੇ ਬਨਸਪਤੀ ਪੈਦਾ ਕੀਤੀ; ਪੌਦੇ ਆਪਣੀ ਕਿਸਮ ਦੇ ਅਨੁਸਾਰ ਬੀਜ ਦਿੰਦੇ ਹਨ ਅਤੇ ਰੁੱਖ ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲੇ ਫਲ ਦਿੰਦੇ ਹਨ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਸੀ।

13ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਤੀਸਰਾ ਦਿਨ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.