ਉਤਪਤ 1

ਅਤੇ ਪਰਮੇਸ਼ਵਰ ਨੇ ਆਖਿਆ, “ਅਕਾਸ਼ ਦੇ ਹੇਠਲਾਂ ਪਾਣੀ ਇੱਕ ਥਾਂ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਦਿਖਾਈ ਦੇਵੇ” ਅਤੇ ਉਸ ਤਰ੍ਹਾਂ ਹੀ ਹੋ ਗਿਆ।

Genesis 1:9 (UKJV) And God said, Let the waters under the heaven be gathered together unto one place, and let the dry land appear: and it was so.

7ਇਸ ਤਰ੍ਹਾਂ ਪਰਮੇਸ਼ਵਰ ਨੇ ਹੇਠਲੇ ਪਾਣੀ ਨੂੰ ਉੱਪਰਲੇ ਪਾਣੀ ਤੋਂ ਵੱਖ ਕਰ ਦਿੱਤਾ ਅਤੇ ਉਹ ਇਸੇ ਤਰ੍ਹਾਂ ਹੀ ਹੋ ਗਿਆ।

8ਪਰਮੇਸ਼ਵਰ ਨੇ ਅੰਬਰ ਨੂੰ “ਅਕਾਸ਼” ਕਿਹਾ, ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ ਅਤੇ ਇਹ ਦੂਸਰਾ ਦਿਨ ਸੀ।

9ਅਤੇ ਪਰਮੇਸ਼ਵਰ ਨੇ ਆਖਿਆ, “ਅਕਾਸ਼ ਦੇ ਹੇਠਲਾਂ ਪਾਣੀ ਇੱਕ ਥਾਂ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਦਿਖਾਈ ਦੇਵੇ” ਅਤੇ ਉਸ ਤਰ੍ਹਾਂ ਹੀ ਹੋ ਗਿਆ।

10ਪਰਮੇਸ਼ਵਰ ਨੇ ਸੁੱਕੀ ਜ਼ਮੀਨ ਨੂੰ “ਧਰਤੀ” ਅਤੇ ਇਕੱਠੇ ਕੀਤੇ ਪਾਣੀਆਂ ਨੂੰ “ਸਮੁੰਦਰ” ਕਿਹਾ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ।

11ਤਦ ਪਰਮੇਸ਼ਵਰ ਨੇ ਆਖਿਆ, ਜ਼ਮੀਨ ਬਨਸਪਤੀ ਪੈਦਾ ਕਰੇ, ਬੀਜ ਪੈਦਾ ਕਰਨ ਵਾਲੇ ਪੌਦੇ ਅਤੇ ਜ਼ਮੀਨ ਉੱਤੇ ਰੁੱਖ ਜਿਹੜੇ ਬੀਜ ਨਾਲ ਫਲ ਦਿੰਦੇ ਹਨ, ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਅਤੇ ਇਹ ਇਸੇ ਤਰ੍ਹਾਂ ਹੀ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.