16ਪਰਮੇਸ਼ਵਰ ਨੇ ਦੋ ਵੱਡੀਆਂ ਰੌਸ਼ਨੀਆਂ ਬਣਾਈਆਂ, ਦਿਨ ਉੱਤੇ ਰਾਜ ਕਰਨ ਲਈ ਵੱਡੀ ਰੋਸ਼ਨੀ ਅਤੇ ਰਾਤ ਉੱਤੇ ਰਾਜ ਕਰਨ ਲਈ ਛੋਟੀ ਰੌਸ਼ਨੀ ਅਤੇ ਨਾਲ ਹੀ ਉਸ ਨੇ ਤਾਰੇ ਵੀ ਬਣਾਏ।
17ਪਰਮੇਸ਼ਵਰ ਨੇ ਉਹਨਾਂ ਨੂੰ ਅਕਾਸ਼ ਦੇ ਅੰਬਰ ਵਿੱਚ ਧਰਤੀ ਉੱਤੇ ਰੋਸ਼ਨੀ ਦੇਣ ਲਈ ਰੱਖਿਆ,
18ਤਾਂ ਜੋ ਉਹ ਦਿਨ ਅਤੇ ਰਾਤ ਉੱਤੇ ਰਾਜ ਕਰਨ ਅਤੇ ਹਨੇਰੇ ਤੋਂ ਰੋਸ਼ਨੀ ਨੂੰ ਵੱਖ ਕਰਨ ਲਈ। ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ।
19ਅਤੇ ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਚੌਥਾ ਦਿਨ ਹੋਇਆ।
20ਫਿਰ ਪਰਮੇਸ਼ਵਰ ਨੇ ਆਖਿਆ, “ਪਾਣੀ ਜੀਉਂਦੇ ਜੀਵਾਂ ਨਾਲ ਭਰ ਜਾਵੇ, ਅਤੇ ਪੰਛੀ ਧਰਤੀ ਦੇ ਉੱਪਰ ਅਕਾਸ਼ ਦੇ ਅੰਬਰਾਂ ਵਿੱਚ ਉੱਡਣ।”