13ਅਤੇ ਸ਼ੇਲਾਹ ਦਾ ਪਿਤਾ ਬਣਨ ਤੋਂ ਬਾਅਦ ਅਰਪਕਸ਼ਦ 403 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
14ਜਦੋਂ ਸ਼ੇਲਾਹ 30 ਸਾਲਾਂ ਦਾ ਹੋਇਆ ਤਾਂ ਉਹ ਏਬਰ ਦਾ ਪਿਤਾ ਬਣਿਆ।
15ਅਤੇ ਏਬਰ ਦਾ ਪਿਤਾ ਬਣਨ ਤੋਂ ਬਾਅਦ ਸ਼ੇਲਾਹ 403 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
16ਜਦੋਂ ਏਬਰ 34 ਸਾਲਾਂ ਦਾ ਹੋਇਆ ਤਾਂ ਉਹ ਪੇਲੇਗ ਦਾ ਪਿਤਾ ਬਣਿਆ।
17ਅਤੇ ਪੇਲੇਗ ਦਾ ਪਿਤਾ ਬਣਨ ਤੋਂ ਬਾਅਦ ਏਬਰ 430 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।