15ਅਤੇ ਏਬਰ ਦਾ ਪਿਤਾ ਬਣਨ ਤੋਂ ਬਾਅਦ ਸ਼ੇਲਾਹ 403 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
16ਜਦੋਂ ਏਬਰ 34 ਸਾਲਾਂ ਦਾ ਹੋਇਆ ਤਾਂ ਉਹ ਪੇਲੇਗ ਦਾ ਪਿਤਾ ਬਣਿਆ।
17ਅਤੇ ਪੇਲੇਗ ਦਾ ਪਿਤਾ ਬਣਨ ਤੋਂ ਬਾਅਦ ਏਬਰ 430 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
18ਜਦੋਂ ਪੇਲੇਗ 30 ਸਾਲਾਂ ਦਾ ਹੋਇਆ ਤਾਂ ਉਹ ਰਊ ਦਾ ਪਿਤਾ ਬਣਿਆ।
19ਅਤੇ ਰਊ ਦਾ ਪਿਤਾ ਬਣਨ ਤੋਂ ਬਾਅਦ ਪੇਲੇਗ 209 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਅਤੇ ਧੀਆਂ ਜੰਮੀਆਂ।