ਉਤਪਤ 11

ਜਦੋਂ ਲੋਕ ਪੂਰਬ ਵੱਲ ਵੱਧਦੇ ਗਏ ਤਾਂ ਉਹਨਾਂ ਨੂੰ ਸ਼ਿਨਾਰ ਦੇਸ਼ ਵਿੱਚ ਇੱਕ ਮੈਦਾਨ ਮਿਲਿਆ ਅਤੇ ਉੱਥੇ ਵੱਸ ਗਏ।

Genesis 11:2 (UKJV) And it came to pass, as they journeyed from the east, that they found a plain in the land of Shinar; and they dwelt there.

1ਹੁਣ ਸਾਰੇ ਸੰਸਾਰ ਵਿੱਚ ਇੱਕ ਭਾਸ਼ਾ ਅਤੇ ਇੱਕ ਸਾਂਝੀ ਬੋਲੀ ਸੀ।

2ਜਦੋਂ ਲੋਕ ਪੂਰਬ ਵੱਲ ਵੱਧਦੇ ਗਏ ਤਾਂ ਉਹਨਾਂ ਨੂੰ ਸ਼ਿਨਾਰ ਦੇਸ਼ ਵਿੱਚ ਇੱਕ ਮੈਦਾਨ ਮਿਲਿਆ ਅਤੇ ਉੱਥੇ ਵੱਸ ਗਏ।

3ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਆਓ, ਇੱਟਾਂ ਬਣਾਈਏ ਅਤੇ ਚੰਗੀ ਤਰ੍ਹਾਂ ਪਕਾਈਏ।” ਉਹਨਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ।

4ਤਦ ਉਹਨਾਂ ਨੇ ਆਖਿਆ, “ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ, ਜਿਸ ਦੀ ਉਚਾਈ ਅਕਾਸ਼ ਤੱਕ ਹੋਵੇ ਤਾਂ ਜੋ ਅਸੀਂ ਆਪਣਾ ਨਾਮ ਬਣਾ ਸਕੀਏ। ਨਹੀਂ ਤਾਂ ਅਸੀਂ ਸਾਰੀ ਧਰਤੀ ਉੱਤੇ ਖਿੱਲਰ ਜਾਵਾਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.