25ਅਤੇ ਤਾਰਹ ਦਾ ਪਿਤਾ ਬਣਨ ਤੋਂ ਬਾਅਦ ਨਾਹੋਰ 119 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
26ਤਾਰਹ ਦੇ 70 ਸਾਲ ਜੀਣ ਤੋਂ ਬਾਅਦ ਉਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਬਣਿਆ।
27ਇਹ ਤਾਰਹ ਦੀ ਵੰਸ਼ਾਵਲੀ ਹੈ: ਤਾਰਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਸੀ ਅਤੇ ਹਾਰਾਨ ਲੂਤ ਦਾ ਪਿਤਾ ਬਣਿਆ।
28ਜਦੋਂ ਉਹ ਦਾ ਪਿਤਾ ਤਾਰਹ ਜੀਉਂਦਾ ਸੀ ਤਾਂ ਹਾਰਾਨ ਕਸਦੀਆਂ ਦੇ ਊਰ ਵਿੱਚ ਆਪਣੇ ਜਨਮ ਦੇਸ਼ ਵਿੱਚ ਮਰ ਗਿਆ।
29ਅਬਰਾਮ ਅਤੇ ਨਾਹੋਰ ਦੋਹਾਂ ਨੇ ਵਿਆਹ ਕਰ ਲਿਆ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਉਹ ਹਾਰਾਨ ਦੀ ਧੀ ਸੀ, ਜੋ ਮਿਲਕਾਹ ਅਤੇ ਇਸਕਾਹ ਦੋਵਾਂ ਦਾ ਪਿਤਾ ਸੀ।