ਉਤਪਤ 11

ਅਬਰਾਮ ਅਤੇ ਨਾਹੋਰ ਦੋਹਾਂ ਨੇ ਵਿਆਹ ਕਰ ਲਿਆ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਉਹ ਹਾਰਾਨ ਦੀ ਧੀ ਸੀ, ਜੋ ਮਿਲਕਾਹ ਅਤੇ ਇਸਕਾਹ ਦੋਵਾਂ ਦਾ ਪਿਤਾ ਸੀ।

Genesis 11:29 (UKJV) And Abram and Nahor took them wives: the name of Abram's wife was Sarai; and the name of Nahor's wife, Milcah, the daughter of Haran, the father of Milcah, and the father of Iscah.

27ਇਹ ਤਾਰਹ ਦੀ ਵੰਸ਼ਾਵਲੀ ਹੈ: ਤਾਰਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਸੀ ਅਤੇ ਹਾਰਾਨ ਲੂਤ ਦਾ ਪਿਤਾ ਬਣਿਆ।

28ਜਦੋਂ ਉਹ ਦਾ ਪਿਤਾ ਤਾਰਹ ਜੀਉਂਦਾ ਸੀ ਤਾਂ ਹਾਰਾਨ ਕਸਦੀਆਂ ਦੇ ਊਰ ਵਿੱਚ ਆਪਣੇ ਜਨਮ ਦੇਸ਼ ਵਿੱਚ ਮਰ ਗਿਆ।

29ਅਬਰਾਮ ਅਤੇ ਨਾਹੋਰ ਦੋਹਾਂ ਨੇ ਵਿਆਹ ਕਰ ਲਿਆ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਉਹ ਹਾਰਾਨ ਦੀ ਧੀ ਸੀ, ਜੋ ਮਿਲਕਾਹ ਅਤੇ ਇਸਕਾਹ ਦੋਵਾਂ ਦਾ ਪਿਤਾ ਸੀ।

30ਹੁਣ ਸਾਰਈ ਬੇ-ਔਲਾਦ ਸੀ ਕਿਉਂਕਿ ਉਹ ਗਰਭਵਤੀ ਨਹੀਂ ਸੀ ਹੋ ਸਕਦੀ।

31ਤਾਰਹ ਨੇ ਆਪਣੇ ਪੁੱਤਰ ਅਬਰਾਮ, ਹਾਰਾਨ ਦੇ ਪੋਤੇ ਲੂਤ ਅਤੇ ਉਸ ਦੇ ਪੁੱਤਰ ਅਬਰਾਮ ਦੀ ਪਤਨੀ ਸਾਰਈ ਨੂੰ ਨਾਲ ਲਿਆ ਅਤੇ ਕਸਦੀਆਂ ਦੇ ਊਰ ਤੋਂ ਕਨਾਨ ਨੂੰ ਜਾਣ ਲਈ ਕੂਚ ਕੀਤਾ। ਪਰ ਜਦੋਂ ਉਹ ਹਾਰਾਨ ਕਸਬੇ ਵਿੱਚ ਆਏ ਤਾਂ ਉਹ ਉੱਥੇ ਹੀ ਵੱਸ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.