29ਅਬਰਾਮ ਅਤੇ ਨਾਹੋਰ ਦੋਹਾਂ ਨੇ ਵਿਆਹ ਕਰ ਲਿਆ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਉਹ ਹਾਰਾਨ ਦੀ ਧੀ ਸੀ, ਜੋ ਮਿਲਕਾਹ ਅਤੇ ਇਸਕਾਹ ਦੋਵਾਂ ਦਾ ਪਿਤਾ ਸੀ।
30ਹੁਣ ਸਾਰਈ ਬੇ-ਔਲਾਦ ਸੀ ਕਿਉਂਕਿ ਉਹ ਗਰਭਵਤੀ ਨਹੀਂ ਸੀ ਹੋ ਸਕਦੀ।
31ਤਾਰਹ ਨੇ ਆਪਣੇ ਪੁੱਤਰ ਅਬਰਾਮ, ਹਾਰਾਨ ਦੇ ਪੋਤੇ ਲੂਤ ਅਤੇ ਉਸ ਦੇ ਪੁੱਤਰ ਅਬਰਾਮ ਦੀ ਪਤਨੀ ਸਾਰਈ ਨੂੰ ਨਾਲ ਲਿਆ ਅਤੇ ਕਸਦੀਆਂ ਦੇ ਊਰ ਤੋਂ ਕਨਾਨ ਨੂੰ ਜਾਣ ਲਈ ਕੂਚ ਕੀਤਾ। ਪਰ ਜਦੋਂ ਉਹ ਹਾਰਾਨ ਕਸਬੇ ਵਿੱਚ ਆਏ ਤਾਂ ਉਹ ਉੱਥੇ ਹੀ ਵੱਸ ਗਏ।
32ਤਾਰਹ 205 ਸਾਲ ਜੀਉਂਦਾ ਰਿਹਾ ਅਤੇ ਹਾਰਾਨ ਕਸਬੇ ਵਿੱਚ ਮਰ ਗਿਆ।