9ਕੀ ਸਾਰੀ ਧਰਤੀ ਤੇਰੇ ਅੱਗੇ ਨਹੀਂ ਹੈ? ਇਸ ਲਈ ਅਸੀਂ ਦੋਵੇਂ ਅਲੱਗ ਹੋ ਜਾਂਦੇ ਹਾਂ, ਜੇ ਤੂੰ ਖੱਬੇ ਪਾਸੇ ਜਾਵੇ, ਮੈਂ ਸੱਜੇ ਪਾਸੇ ਜਾਵਾਂਗਾ; ਜੇ ਤੂੰ ਸੱਜੇ ਪਾਸੇ ਜਾਵੇ, ਤਾਂ ਮੈਂ ਖੱਬੇ ਪਾਸੇ ਜਾਵਾਂਗਾ।”
10ਲੂਤ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਿਆ ਕਿ ਸੋਆਰ ਵੱਲ ਯਰਦਨ ਦਾ ਸਾਰਾ ਮੈਦਾਨ, ਜਿਵੇਂ ਕਿ ਮਿਸਰ ਦੀ ਧਰਤੀ ਵਾਂਗ, ਯਾਹਵੇਹ ਦੇ ਬਾਗ਼ ਵਾਂਗ ਸਿੰਜਿਆ ਹੋਇਆ ਸੀ। (ਇਹ ਯਾਹਵੇਹ ਵੱਲੋਂ ਸੋਦੋਮ ਅਤੇ ਗਾਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਗੱਲ ਸੀ।)
11ਇਸ ਲਈ ਲੂਤ ਨੇ ਯਰਦਨ ਦੇ ਪੂਰੇ ਮੈਦਾਨ ਨੂੰ ਆਪਣੇ ਲਈ ਚੁਣਿਆ ਅਤੇ ਪੂਰਬ ਵੱਲ ਚੱਲ ਪਿਆ ਉਹ ਇੱਕ ਦੂਸਰੇ ਤੋਂ ਅਲੱਗ ਹੋ ਗਏ।
12ਅਬਰਾਮ ਕਨਾਨ ਦੇਸ਼ ਵਿੱਚ ਰਹਿੰਦਾ ਸੀ ਅਤੇ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਰਹਿੰਦਾ ਸੀ ਅਤੇ ਲੂਤ ਨੇ ਆਪਣਾ ਤੰਬੂ ਸੋਦੋਮ ਦੇ ਨੇੜੇ ਲਗਾਇਆ।
13ਹੁਣ ਸੋਦੋਮ ਦੇ ਲੋਕ ਦੁਸ਼ਟ ਸਨ ਅਤੇ ਯਾਹਵੇਹ ਦੇ ਵਿਰੁੱਧ ਬਹੁਤ ਪਾਪ ਕਰ ਰਹੇ ਸਨ।