7ਅਤੇ ਅਬਰਾਮ ਤੇ ਲੂਤ ਦੇ ਚਰਵਾਹਿਆਂ ਵਿਚਕਾਰ ਝਗੜਾ ਹੋ ਗਿਆ। ਉਸ ਸਮੇਂ ਦੇਸ਼ ਵਿੱਚ ਕਨਾਨੀ ਅਤੇ ਪਰਿੱਜ਼ੀ ਲੋਕ ਵੀ ਰਹਿ ਰਹੇ ਸਨ।
8ਤਾਂ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਵਿੱਚ ਜਾਂ ਤੇਰੇ ਅਤੇ ਮੇਰੇ ਚਰਵਾਹਿਆਂ ਵਿੱਚ ਕੋਈ ਝਗੜਾ ਨਾ ਹੋਵੇ ਕਿਉਂ ਜੋ ਅਸੀਂ ਨਜ਼ਦੀਕੀ ਰਿਸ਼ਤੇਦਾਰ ਹਾਂ।
9ਕੀ ਸਾਰੀ ਧਰਤੀ ਤੇਰੇ ਅੱਗੇ ਨਹੀਂ ਹੈ? ਇਸ ਲਈ ਅਸੀਂ ਦੋਵੇਂ ਅਲੱਗ ਹੋ ਜਾਂਦੇ ਹਾਂ, ਜੇ ਤੂੰ ਖੱਬੇ ਪਾਸੇ ਜਾਵੇ, ਮੈਂ ਸੱਜੇ ਪਾਸੇ ਜਾਵਾਂਗਾ; ਜੇ ਤੂੰ ਸੱਜੇ ਪਾਸੇ ਜਾਵੇ, ਤਾਂ ਮੈਂ ਖੱਬੇ ਪਾਸੇ ਜਾਵਾਂਗਾ।”
10ਲੂਤ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਿਆ ਕਿ ਸੋਆਰ ਵੱਲ ਯਰਦਨ ਦਾ ਸਾਰਾ ਮੈਦਾਨ, ਜਿਵੇਂ ਕਿ ਮਿਸਰ ਦੀ ਧਰਤੀ ਵਾਂਗ, ਯਾਹਵੇਹ ਦੇ ਬਾਗ਼ ਵਾਂਗ ਸਿੰਜਿਆ ਹੋਇਆ ਸੀ। (ਇਹ ਯਾਹਵੇਹ ਵੱਲੋਂ ਸੋਦੋਮ ਅਤੇ ਗਾਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਗੱਲ ਸੀ।)
11ਇਸ ਲਈ ਲੂਤ ਨੇ ਯਰਦਨ ਦੇ ਪੂਰੇ ਮੈਦਾਨ ਨੂੰ ਆਪਣੇ ਲਈ ਚੁਣਿਆ ਅਤੇ ਪੂਰਬ ਵੱਲ ਚੱਲ ਪਿਆ ਉਹ ਇੱਕ ਦੂਸਰੇ ਤੋਂ ਅਲੱਗ ਹੋ ਗਏ।