ਉਤਪਤ 13

ਪਰ ਜਦੋਂ ਉਹ ਇਕੱਠੇ ਰਹੇ ਤਾਂ ਧਰਤੀ ਉਹਨਾਂ ਦਾ ਸਾਥ ਨਾ ਦੇ ਸਕੀ ਕਿਉਂ ਜੋ ਉਹਨਾਂ ਦੀ ਜਾਇਦਾਦ ਇੰਨੀ ਜ਼ਿਆਦਾ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ।

Genesis 13:6 (UKJV) And the land was not able to bear them, that they might dwell together: for their substance was great, so that they could not dwell together.

4ਅਤੇ ਜਿੱਥੇ ਉਸ ਨੇ ਪਹਿਲਾਂ ਇੱਕ ਜਗਵੇਦੀ ਬਣਾਈ ਸੀ ਉੱਥੇ ਅਬਰਾਮ ਨੇ ਯਾਹਵੇਹ ਦਾ ਨਾਮ ਲਿਆ।

5ਹੁਣ ਲੂਤ ਜਿਹੜਾ ਅਬਰਾਮ ਦੇ ਨਾਲ ਘੁੰਮ ਰਿਹਾ ਸੀ ਉਸ ਕੋਲ ਵੀ ਇੱਜੜ, ਝੁੰਡ ਅਤੇ ਤੰਬੂ ਸਨ।

6ਪਰ ਜਦੋਂ ਉਹ ਇਕੱਠੇ ਰਹੇ ਤਾਂ ਧਰਤੀ ਉਹਨਾਂ ਦਾ ਸਾਥ ਨਾ ਦੇ ਸਕੀ ਕਿਉਂ ਜੋ ਉਹਨਾਂ ਦੀ ਜਾਇਦਾਦ ਇੰਨੀ ਜ਼ਿਆਦਾ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ।

7ਅਤੇ ਅਬਰਾਮ ਤੇ ਲੂਤ ਦੇ ਚਰਵਾਹਿਆਂ ਵਿਚਕਾਰ ਝਗੜਾ ਹੋ ਗਿਆ। ਉਸ ਸਮੇਂ ਦੇਸ਼ ਵਿੱਚ ਕਨਾਨੀ ਅਤੇ ਪਰਿੱਜ਼ੀ ਲੋਕ ਵੀ ਰਹਿ ਰਹੇ ਸਨ।

8ਤਾਂ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਵਿੱਚ ਜਾਂ ਤੇਰੇ ਅਤੇ ਮੇਰੇ ਚਰਵਾਹਿਆਂ ਵਿੱਚ ਕੋਈ ਝਗੜਾ ਨਾ ਹੋਵੇ ਕਿਉਂ ਜੋ ਅਸੀਂ ਨਜ਼ਦੀਕੀ ਰਿਸ਼ਤੇਦਾਰ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.