2ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ।
3ਨੇਗੇਵ ਤੋਂ ਉਹ ਥਾਂ-ਥਾਂ ਜਾਂਦਾ ਰਿਹਾ ਜਦੋਂ ਤੱਕ ਉਹ ਬੈਤਏਲ ਵਿੱਚ ਨਾ ਆਇਆ, ਬੈਤਏਲ ਅਤੇ ਅਈ ਦੇ ਵਿਚਕਾਰ ਉਸ ਥਾਂ ਤੱਕ ਜਿੱਥੇ ਪਹਿਲਾਂ ਉਸ ਦਾ ਤੰਬੂ ਸੀ।
4ਅਤੇ ਜਿੱਥੇ ਉਸ ਨੇ ਪਹਿਲਾਂ ਇੱਕ ਜਗਵੇਦੀ ਬਣਾਈ ਸੀ ਉੱਥੇ ਅਬਰਾਮ ਨੇ ਯਾਹਵੇਹ ਦਾ ਨਾਮ ਲਿਆ।
5ਹੁਣ ਲੂਤ ਜਿਹੜਾ ਅਬਰਾਮ ਦੇ ਨਾਲ ਘੁੰਮ ਰਿਹਾ ਸੀ ਉਸ ਕੋਲ ਵੀ ਇੱਜੜ, ਝੁੰਡ ਅਤੇ ਤੰਬੂ ਸਨ।
6ਪਰ ਜਦੋਂ ਉਹ ਇਕੱਠੇ ਰਹੇ ਤਾਂ ਧਰਤੀ ਉਹਨਾਂ ਦਾ ਸਾਥ ਨਾ ਦੇ ਸਕੀ ਕਿਉਂ ਜੋ ਉਹਨਾਂ ਦੀ ਜਾਇਦਾਦ ਇੰਨੀ ਜ਼ਿਆਦਾ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ।