1ਸੋ ਅਬਰਾਮ ਮਿਸਰ ਤੋਂ ਨੇਗੇਵ ਨੂੰ ਆਪਣੀ ਪਤਨੀ ਅਤੇ ਉਸ ਦਾ ਸਭ ਕੁਝ ਲੈ ਕੇ ਚਲਾ ਗਿਆ ਅਤੇ ਲੂਤ ਉਸ ਦੇ ਨਾਲ ਗਿਆ।
2ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ।
3ਨੇਗੇਵ ਤੋਂ ਉਹ ਥਾਂ-ਥਾਂ ਜਾਂਦਾ ਰਿਹਾ ਜਦੋਂ ਤੱਕ ਉਹ ਬੈਤਏਲ ਵਿੱਚ ਨਾ ਆਇਆ, ਬੈਤਏਲ ਅਤੇ ਅਈ ਦੇ ਵਿਚਕਾਰ ਉਸ ਥਾਂ ਤੱਕ ਜਿੱਥੇ ਪਹਿਲਾਂ ਉਸ ਦਾ ਤੰਬੂ ਸੀ।
4ਅਤੇ ਜਿੱਥੇ ਉਸ ਨੇ ਪਹਿਲਾਂ ਇੱਕ ਜਗਵੇਦੀ ਬਣਾਈ ਸੀ ਉੱਥੇ ਅਬਰਾਮ ਨੇ ਯਾਹਵੇਹ ਦਾ ਨਾਮ ਲਿਆ।