ਉਤਪਤ 13

ਨੇਗੇਵ ਤੋਂ ਉਹ ਥਾਂ-ਥਾਂ ਜਾਂਦਾ ਰਿਹਾ ਜਦੋਂ ਤੱਕ ਉਹ ਬੈਤਏਲ ਵਿੱਚ ਨਾ ਆਇਆ, ਬੈਤਏਲ ਅਤੇ ਅਈ ਦੇ ਵਿਚਕਾਰ ਉਸ ਥਾਂ ਤੱਕ ਜਿੱਥੇ ਪਹਿਲਾਂ ਉਸ ਦਾ ਤੰਬੂ ਸੀ।

Genesis 13:3 (UKJV) And he went on his journeys from the south even to Bethel, unto the place where his tent had been at the beginning, between Bethel and Hai;

1ਸੋ ਅਬਰਾਮ ਮਿਸਰ ਤੋਂ ਨੇਗੇਵ ਨੂੰ ਆਪਣੀ ਪਤਨੀ ਅਤੇ ਉਸ ਦਾ ਸਭ ਕੁਝ ਲੈ ਕੇ ਚਲਾ ਗਿਆ ਅਤੇ ਲੂਤ ਉਸ ਦੇ ਨਾਲ ਗਿਆ।

2ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ।

3ਨੇਗੇਵ ਤੋਂ ਉਹ ਥਾਂ-ਥਾਂ ਜਾਂਦਾ ਰਿਹਾ ਜਦੋਂ ਤੱਕ ਉਹ ਬੈਤਏਲ ਵਿੱਚ ਨਾ ਆਇਆ, ਬੈਤਏਲ ਅਤੇ ਅਈ ਦੇ ਵਿਚਕਾਰ ਉਸ ਥਾਂ ਤੱਕ ਜਿੱਥੇ ਪਹਿਲਾਂ ਉਸ ਦਾ ਤੰਬੂ ਸੀ।

4ਅਤੇ ਜਿੱਥੇ ਉਸ ਨੇ ਪਹਿਲਾਂ ਇੱਕ ਜਗਵੇਦੀ ਬਣਾਈ ਸੀ ਉੱਥੇ ਅਬਰਾਮ ਨੇ ਯਾਹਵੇਹ ਦਾ ਨਾਮ ਲਿਆ।

5ਹੁਣ ਲੂਤ ਜਿਹੜਾ ਅਬਰਾਮ ਦੇ ਨਾਲ ਘੁੰਮ ਰਿਹਾ ਸੀ ਉਸ ਕੋਲ ਵੀ ਇੱਜੜ, ਝੁੰਡ ਅਤੇ ਤੰਬੂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.