8ਤਦ ਸੋਦੋਮ ਦਾ ਰਾਜਾ, ਗਾਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਜ਼ਬੋਯੀਮ ਦਾ ਰਾਜਾ ਅਤੇ ਬੇਲਾ (ਜੋ ਸੋਆਰ) ਦਾ ਰਾਜਾ ਸੀ।
9ਏਲਾਮ ਦੇ ਰਾਜੇ ਕਦਾਰਲਾਓਮਰ ਦੇ ਵਿਰੁੱਧ, ਗੋਈਮ ਦੇ ਰਾਜੇ ਤਿਦਾਲ ਦੇ ਵਿਰੁੱਧ, ਸ਼ਿਨਾਰ ਦੇ ਰਾਜਾ ਅਮਰਾਫ਼ਲ, ਅਤੇ ਏਲਾਸਾਰ ਦੇ ਰਾਜਾ ਅਰਯੋਕ ਦੇ ਵਿਰੁੱਧ ਪੰਜ ਦੇ ਵਿਰੁੱਧ ਚਾਰ ਰਾਜੇ।
10ਹੁਣ ਸਿੱਦੀਮ ਦੀ ਵਾਦੀ ਤਾਰ ਦੇ ਟੋਇਆਂ ਨਾਲ ਭਰੀ ਹੋਈ ਸੀ ਅਤੇ ਜਦੋਂ ਸੋਦੋਮ ਅਤੇ ਗਾਮੂਰਾਹ ਦੇ ਰਾਜੇ ਭੱਜ ਗਏ ਤਾਂ ਕੁਝ ਮਨੁੱਖ ਉਹਨਾਂ ਵਿੱਚ ਡਿੱਗ ਪਏ ਅਤੇ ਬਾਕੀ ਪਹਾੜੀਆਂ ਨੂੰ ਭੱਜ ਗਏ।
11ਚਾਰਾਂ ਰਾਜਿਆਂ ਨੇ ਸੋਦੋਮ ਅਤੇ ਗਾਮੂਰਾਹ ਦਾ ਸਾਰਾ ਮਾਲ ਅਤੇ ਉਹਨਾਂ ਦਾ ਸਾਰਾ ਭੋਜਨ ਖੋਹ ਕੇ ਚਲੇ ਗਏ।
12ਉਹਨਾਂ ਨੇ ਅਬਰਾਮ ਦੇ ਭਤੀਜੇ ਲੂਤ ਨੂੰ ਅਤੇ ਉਸ ਦਾ ਮਾਲ ਵੀ ਲੁੱਟ ਲਿਆ ਕਿਉਂਕਿ ਉਹ ਸੋਦੋਮ ਵਿੱਚ ਰਹਿੰਦਾ ਸੀ।