9ਏਲਾਮ ਦੇ ਰਾਜੇ ਕਦਾਰਲਾਓਮਰ ਦੇ ਵਿਰੁੱਧ, ਗੋਈਮ ਦੇ ਰਾਜੇ ਤਿਦਾਲ ਦੇ ਵਿਰੁੱਧ, ਸ਼ਿਨਾਰ ਦੇ ਰਾਜਾ ਅਮਰਾਫ਼ਲ, ਅਤੇ ਏਲਾਸਾਰ ਦੇ ਰਾਜਾ ਅਰਯੋਕ ਦੇ ਵਿਰੁੱਧ ਪੰਜ ਦੇ ਵਿਰੁੱਧ ਚਾਰ ਰਾਜੇ।
10ਹੁਣ ਸਿੱਦੀਮ ਦੀ ਵਾਦੀ ਤਾਰ ਦੇ ਟੋਇਆਂ ਨਾਲ ਭਰੀ ਹੋਈ ਸੀ ਅਤੇ ਜਦੋਂ ਸੋਦੋਮ ਅਤੇ ਗਾਮੂਰਾਹ ਦੇ ਰਾਜੇ ਭੱਜ ਗਏ ਤਾਂ ਕੁਝ ਮਨੁੱਖ ਉਹਨਾਂ ਵਿੱਚ ਡਿੱਗ ਪਏ ਅਤੇ ਬਾਕੀ ਪਹਾੜੀਆਂ ਨੂੰ ਭੱਜ ਗਏ।
11ਚਾਰਾਂ ਰਾਜਿਆਂ ਨੇ ਸੋਦੋਮ ਅਤੇ ਗਾਮੂਰਾਹ ਦਾ ਸਾਰਾ ਮਾਲ ਅਤੇ ਉਹਨਾਂ ਦਾ ਸਾਰਾ ਭੋਜਨ ਖੋਹ ਕੇ ਚਲੇ ਗਏ।
12ਉਹਨਾਂ ਨੇ ਅਬਰਾਮ ਦੇ ਭਤੀਜੇ ਲੂਤ ਨੂੰ ਅਤੇ ਉਸ ਦਾ ਮਾਲ ਵੀ ਲੁੱਟ ਲਿਆ ਕਿਉਂਕਿ ਉਹ ਸੋਦੋਮ ਵਿੱਚ ਰਹਿੰਦਾ ਸੀ।
13ਇੱਕ ਮਨੁੱਖ ਜਿਹੜਾ ਬਚ ਨਿੱਕਲਿਆ ਸੀ, ਉਸ ਨੇ ਆਣ ਕੇ ਇਬਰਾਨੀ ਅਬਰਾਮ ਨੂੰ ਖ਼ਬਰ ਦਿੱਤੀ। ਹੁਣ ਅਬਰਾਮ ਮਮਰੇ ਅਮੋਰੀ ਦੇ ਵੱਡੇ ਰੁੱਖਾਂ ਦੇ ਕੋਲ ਰਹਿੰਦਾ ਸੀ, ਜੋ ਅਸ਼ਕੋਲ ਅਤੇ ਅਨੇਰ ਦਾ ਭਰਾ ਸੀ, ਉਹਨਾਂ ਸਾਰਿਆ ਨੇ ਅਬਰਾਮ ਦੇ ਨਾਲ ਨੇਮ ਬੰਨ੍ਹਿਆ ਸੀ।