11ਚਾਰਾਂ ਰਾਜਿਆਂ ਨੇ ਸੋਦੋਮ ਅਤੇ ਗਾਮੂਰਾਹ ਦਾ ਸਾਰਾ ਮਾਲ ਅਤੇ ਉਹਨਾਂ ਦਾ ਸਾਰਾ ਭੋਜਨ ਖੋਹ ਕੇ ਚਲੇ ਗਏ।
12ਉਹਨਾਂ ਨੇ ਅਬਰਾਮ ਦੇ ਭਤੀਜੇ ਲੂਤ ਨੂੰ ਅਤੇ ਉਸ ਦਾ ਮਾਲ ਵੀ ਲੁੱਟ ਲਿਆ ਕਿਉਂਕਿ ਉਹ ਸੋਦੋਮ ਵਿੱਚ ਰਹਿੰਦਾ ਸੀ।
13ਇੱਕ ਮਨੁੱਖ ਜਿਹੜਾ ਬਚ ਨਿੱਕਲਿਆ ਸੀ, ਉਸ ਨੇ ਆਣ ਕੇ ਇਬਰਾਨੀ ਅਬਰਾਮ ਨੂੰ ਖ਼ਬਰ ਦਿੱਤੀ। ਹੁਣ ਅਬਰਾਮ ਮਮਰੇ ਅਮੋਰੀ ਦੇ ਵੱਡੇ ਰੁੱਖਾਂ ਦੇ ਕੋਲ ਰਹਿੰਦਾ ਸੀ, ਜੋ ਅਸ਼ਕੋਲ ਅਤੇ ਅਨੇਰ ਦਾ ਭਰਾ ਸੀ, ਉਹਨਾਂ ਸਾਰਿਆ ਨੇ ਅਬਰਾਮ ਦੇ ਨਾਲ ਨੇਮ ਬੰਨ੍ਹਿਆ ਸੀ।
14ਜਦੋਂ ਅਬਰਾਮ ਨੇ ਸੁਣਿਆ ਕਿ ਉਸਦੇ ਰਿਸ਼ਤੇਦਾਰ ਨੂੰ ਬੰਦੀ ਬਣਾ ਲਿਆ ਗਿਆ ਹੈ, ਤਾਂ ਉਸਨੇ ਆਪਣੇ ਘਰ ਵਿੱਚ ਪੈਦਾ ਹੋਏ 318 ਸਿਖਾਏ ਹੋਏ ਜਵਾਨਾਂ ਨੂੰ ਬੁਲਾਇਆ ਅਤੇ ਦਾਨ ਤੱਕ ਪਿੱਛਾ ਕੀਤਾ।
15ਰਾਤ ਵੇਲੇ ਅਬਰਾਮ ਨੇ ਉਹਨਾਂ ਉੱਤੇ ਹਮਲਾ ਕਰਨ ਲਈ ਆਪਣੇ ਆਦਮੀਆਂ ਨੂੰ ਵੰਡਿਆ ਅਤੇ ਉਹਨਾਂ ਨੂੰ ਦੰਮਿਸ਼ਕ ਦੇ ਉੱਤਰ ਵੱਲ ਹੋਬਾਹ ਤੱਕ ਉਹਨਾਂ ਦਾ ਪਿੱਛਾ ਕੀਤਾ।