ਉਤਪਤ 14

ਅਤੇ ਹੋਰੀਆ ਨੂੰ ਉਹਨਾਂ ਦੇ ਪਰਬਤ ਸੇਈਰ ਵਿੱਚ ਏਲ-ਪਰਾਨ ਤੱਕ, ਜੋ ਉਜਾੜ ਕੋਲ ਹੈ ਮਾਰਿਆ।

Genesis 14:6 (UKJV) And the Horites in their mount Seir, unto Elparan, which is by the wilderness.

4ਬਾਰਾਂ ਸਾਲਾਂ ਤੱਕ ਉਹ ਕਦਾਰਲਾਓਮਰ ਦੇ ਅਧੀਨ ਰਹੇ ਪਰ ਤੇਹਰਵੇਂ ਸਾਲ ਵਿੱਚ ਉਹਨਾਂ ਨੇ ਬਗਾਵਤ ਕੀਤੀ।

5ਚੌਧਵੇਂ ਸਾਲ ਵਿੱਚ, ਕਦਾਰਲਾਓਮਰ ਅਤੇ ਉਹ ਰਾਜੇ ਉਸ ਦੇ ਨਾਲ ਦੇ ਆਏ ਸਨ ਅਤੇ ਉਹਨਾਂ ਰਫ਼ਾਈਮਆਂ ਨੂੰ ਅਸਤਰੋਥ-ਕਰਨਇਮ ਵਿੱਚ ਜ਼ੂਜ਼ੀਆਂ ਨੂੰ ਹਾਮ ਵਿੱਚ ਅਤੇ ਏਮੀਆਂ ਨੂੰ ਸ਼ਾਵੇਹ ਕਿਰਯਾਥਇਮ ਵਿੱਚ,

6ਅਤੇ ਹੋਰੀਆ ਨੂੰ ਉਹਨਾਂ ਦੇ ਪਰਬਤ ਸੇਈਰ ਵਿੱਚ ਏਲ-ਪਰਾਨ ਤੱਕ, ਜੋ ਉਜਾੜ ਕੋਲ ਹੈ ਮਾਰਿਆ।

7ਤਦ ਉਹ ਮੁੜੇ ਅਤੇ ਏਨ ਮਿਸ਼ਪਤ (ਅਰਥਾਤ ਕਾਦੇਸ਼) ਨੂੰ ਗਏ ਅਤੇ ਅਮਾਲੇਕੀਆਂ ਦੇ ਨਾਲੇ ਹਜ਼ੋਨ-ਤਾਮਾਰ ਵਿੱਚ ਰਹਿੰਦੇ ਅਮੋਰੀਆਂ ਦੇ ਸਾਰੇ ਇਲਾਕੇ ਨੂੰ ਜਿੱਤ ਲਿਆ।

8ਤਦ ਸੋਦੋਮ ਦਾ ਰਾਜਾ, ਗਾਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਜ਼ਬੋਯੀਮ ਦਾ ਰਾਜਾ ਅਤੇ ਬੇਲਾ (ਜੋ ਸੋਆਰ) ਦਾ ਰਾਜਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.