ਉਤਪਤ 14

ਤਦ ਉਹ ਮੁੜੇ ਅਤੇ ਏਨ ਮਿਸ਼ਪਤ (ਅਰਥਾਤ ਕਾਦੇਸ਼) ਨੂੰ ਗਏ ਅਤੇ ਅਮਾਲੇਕੀਆਂ ਦੇ ਨਾਲੇ ਹਜ਼ੋਨ-ਤਾਮਾਰ ਵਿੱਚ ਰਹਿੰਦੇ ਅਮੋਰੀਆਂ ਦੇ ਸਾਰੇ ਇਲਾਕੇ ਨੂੰ ਜਿੱਤ ਲਿਆ।

Genesis 14:7 (UKJV) And they returned, and came to Enmishpat, which is Kadesh, and stroke all the country of the Amalekites, and also the Amorites, that dwelt in Hazezontamar.

5ਚੌਧਵੇਂ ਸਾਲ ਵਿੱਚ, ਕਦਾਰਲਾਓਮਰ ਅਤੇ ਉਹ ਰਾਜੇ ਉਸ ਦੇ ਨਾਲ ਦੇ ਆਏ ਸਨ ਅਤੇ ਉਹਨਾਂ ਰਫ਼ਾਈਮਆਂ ਨੂੰ ਅਸਤਰੋਥ-ਕਰਨਇਮ ਵਿੱਚ ਜ਼ੂਜ਼ੀਆਂ ਨੂੰ ਹਾਮ ਵਿੱਚ ਅਤੇ ਏਮੀਆਂ ਨੂੰ ਸ਼ਾਵੇਹ ਕਿਰਯਾਥਇਮ ਵਿੱਚ,

6ਅਤੇ ਹੋਰੀਆ ਨੂੰ ਉਹਨਾਂ ਦੇ ਪਰਬਤ ਸੇਈਰ ਵਿੱਚ ਏਲ-ਪਰਾਨ ਤੱਕ, ਜੋ ਉਜਾੜ ਕੋਲ ਹੈ ਮਾਰਿਆ।

7ਤਦ ਉਹ ਮੁੜੇ ਅਤੇ ਏਨ ਮਿਸ਼ਪਤ (ਅਰਥਾਤ ਕਾਦੇਸ਼) ਨੂੰ ਗਏ ਅਤੇ ਅਮਾਲੇਕੀਆਂ ਦੇ ਨਾਲੇ ਹਜ਼ੋਨ-ਤਾਮਾਰ ਵਿੱਚ ਰਹਿੰਦੇ ਅਮੋਰੀਆਂ ਦੇ ਸਾਰੇ ਇਲਾਕੇ ਨੂੰ ਜਿੱਤ ਲਿਆ।

8ਤਦ ਸੋਦੋਮ ਦਾ ਰਾਜਾ, ਗਾਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਜ਼ਬੋਯੀਮ ਦਾ ਰਾਜਾ ਅਤੇ ਬੇਲਾ (ਜੋ ਸੋਆਰ) ਦਾ ਰਾਜਾ ਸੀ।

9ਏਲਾਮ ਦੇ ਰਾਜੇ ਕਦਾਰਲਾਓਮਰ ਦੇ ਵਿਰੁੱਧ, ਗੋਈਮ ਦੇ ਰਾਜੇ ਤਿਦਾਲ ਦੇ ਵਿਰੁੱਧ, ਸ਼ਿਨਾਰ ਦੇ ਰਾਜਾ ਅਮਰਾਫ਼ਲ, ਅਤੇ ਏਲਾਸਾਰ ਦੇ ਰਾਜਾ ਅਰਯੋਕ ਦੇ ਵਿਰੁੱਧ ਪੰਜ ਦੇ ਵਿਰੁੱਧ ਚਾਰ ਰਾਜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.