12ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜ੍ਹੀ ਨੀਂਦ ਵਿੱਚ ਸੋ ਗਿਆ ਤਦ ਇੱਕ ਸੰਘਣਾ ਅਤੇ ਭਿਆਨਕ ਹਨੇਰਾ ਉਸ ਉੱਤੇ ਛਾ ਗਿਆ।
13ਤਦ ਯਾਹਵੇਹ ਨੇ ਅਬਰਾਮ ਨੂੰ ਕਿਹਾ, “ਨਿਸ਼ਚਤ ਤੌਰ ਉੱਤੇ ਜਾਣ ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ ਅਤੇ ਉਹ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਉੱਥੇ ਉਹ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ।
14ਪਰ ਮੈਂ ਉਸ ਕੌਮ ਨੂੰ ਵੀ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ ਅਤੇ ਉਸ ਤੋਂ ਬਾਅਦ ਉਹ ਵੱਡੀਆਂ ਚੀਜ਼ਾਂ ਲੈ ਕੇ ਨਿੱਕਲਣਗੇ।
15ਪਰ ਤੂੰ ਸ਼ਾਂਤੀ ਨਾਲ ਆਪਣੇ ਪੁਰਖਿਆਂ ਕੋਲ ਜਾਵੇਗਾ ਅਤੇ ਪੂਰੇ ਬੁਢਾਪੇ ਵਿੱਚ ਦਫ਼ਨਾਇਆ ਜਾਵੇਗਾ।
16ਚੌਥੀ ਪੀੜ੍ਹੀ ਵਿੱਚ ਉਹ ਇੱਥੇ ਮੁੜ ਆਉਣਗੇ ਕਿਉਂ ਜੋ ਅਮੋਰੀਆਂ ਦਾ ਪਾਪ ਅਜੇ ਪੂਰਾ ਨਹੀਂ ਹੋਇਆ।”