13ਤਦ ਉਸ ਨੇ ਯਾਹਵੇਹ ਦਾ ਨਾਮ ਜਿਸ ਨੇ ਉਸ ਨਾਲ ਗੱਲ ਕੀਤੀ ਇਹ ਰੱਖਿਆ “ਕਿ ਤੂੰ ਮੇਰਾ ਵੇਖਣਹਾਰਾ ਪਰਮੇਸ਼ਵਰ ਹੈ” ਕਿਉਂਕਿ ਉਸਨੇ ਕਿਹਾ, “ਹੁਣ ਮੈਂ ਉਸਨੂੰ ਵੇਖ ਲਿਆ ਹੈ ਜੋ ਮੈਨੂੰ ਦੇਖਦਾ ਹੈ।”
14ਇਸੇ ਲਈ ਇਸ ਖੂਹ ਨੂੰ ਬਏਰ-ਲਹਈ-ਰੋਈ ਕਿਹਾ ਜਾਂਦਾ ਸੀ ਜੋ ਅਜੇ ਵੀ ਕਾਦੇਸ਼ ਅਤੇ ਬੇਰਦ ਵਿਚਕਾਰ ਹੈ।
15ਇਸ ਲਈ ਹਾਜਰਾ ਨੇ ਅਬਰਾਮ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਉਸ ਪੁੱਤਰ ਦਾ ਨਾਮ ਇਸਮਾਏਲ ਰੱਖਿਆ ਜਿਸਨੂੰ ਉਸਨੇ ਜਨਮ ਦਿੱਤਾ ਸੀ।
16ਅਬਰਾਮ 86 ਸਾਲਾਂ ਦਾ ਸੀ ਜਦੋਂ ਹਾਜਰਾ ਨੇ ਉਸ ਦੇ ਲਈ ਇਸਮਾਏਲ ਨੂੰ ਜਨਮ ਦਿੱਤਾ।