13ਭਾਵੇਂ ਤੁਹਾਡੇ ਘਰ ਵਿੱਚ ਜੰਮੇ ਹੋਣ ਜਾਂ ਤੁਹਾਡੇ ਪੈਸੇ ਨਾਲ ਖਰੀਦੇ ਗਏ ਹੋਣ, ਉਹਨਾਂ ਦੀ ਸੁੰਨਤ ਹੋਣੀ ਚਾਹੀਦੀ ਹੈ। ਤੁਹਾਡੇ ਸਰੀਰ ਵਿੱਚ ਮੇਰਾ ਨੇਮ ਇੱਕ ਸਦੀਵੀ ਨੇਮ ਹੋਣਾ ਹੈ।
14ਜਿਹੜਾ ਵੀ ਅਸੁੰਨਤੀ ਪੁਰਸ਼, ਜਿਸ ਦੀ ਸਰੀਰ ਵਿੱਚ ਸੁੰਨਤ ਨਹੀਂ ਹੋਈ, ਉਹ ਆਪਣੇ ਲੋਕਾਂ ਵਿੱਚੋਂ ਅਲੱਗ ਕਰ ਦਿੱਤਾ ਜਾਵੇਗਾ। ਕਿਉਂਕਿ ਉਸਨੇ ਮੇਰਾ ਨੇਮ ਤੋੜ ਦਿੱਤਾ ਹੈ।”
15ਪਰਮੇਸ਼ਵਰ ਨੇ ਅਬਰਾਹਾਮ ਨੂੰ ਇਹ ਵੀ ਕਿਹਾ, “ਜੋ ਤੇਰੀ ਪਤਨੀ ਸਾਰਈ ਲਈ ਹੈ, ਤੂੰ ਹੁਣ ਉਸ ਨੂੰ ਸਾਰਈ ਨਹੀਂ ਕਹੇਂਗਾ। ਉਸਦਾ ਨਾਮ ਸਾਰਾਹ ਹੋਵੇਗਾ।
16ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਤੈਨੂੰ ਇੱਕ ਪੁੱਤਰ ਜ਼ਰੂਰ ਦਿਆਂਗਾ। ਮੈਂ ਉਸ ਨੂੰ ਅਸੀਸ ਦਿਆਂਗਾ ਤਾਂ ਜੋ ਉਹ ਕੌਮਾਂ ਦੀ ਮਾਂ ਬਣੇ; ਉਸ ਤੋਂ ਕੌਮਾਂ ਦੇ ਰਾਜੇ ਆਉਣਗੇ।”
17ਅਬਰਾਹਾਮ ਮੂਧੇ ਮੂੰਹ ਡਿੱਗ ਪਿਆ। ਉਹ ਹੱਸਿਆ ਅਤੇ ਆਪਣੇ ਆਪ ਨੂੰ ਕਿਹਾ, “ਕੀ 100 ਸਾਲ ਦੇ ਮਨੁੱਖ ਲਈ ਪੁੱਤਰ ਪੈਦਾ ਹੋਵੇਗਾ? ਕੀ ਸਾਰਾਹ 90 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦੇਵੇਗੀ?”