ਉਤਪਤ 17

ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਤੈਨੂੰ ਇੱਕ ਪੁੱਤਰ ਜ਼ਰੂਰ ਦਿਆਂਗਾ। ਮੈਂ ਉਸ ਨੂੰ ਅਸੀਸ ਦਿਆਂਗਾ ਤਾਂ ਜੋ ਉਹ ਕੌਮਾਂ ਦੀ ਮਾਂ ਬਣੇ; ਉਸ ਤੋਂ ਕੌਮਾਂ ਦੇ ਰਾਜੇ ਆਉਣਗੇ।”

Genesis 17:16 (UKJV) And I will bless her, and give you a son also of her: yea, I will bless her, and she shall be a mother of nations; kings of people shall be of her.

14ਜਿਹੜਾ ਵੀ ਅਸੁੰਨਤੀ ਪੁਰਸ਼, ਜਿਸ ਦੀ ਸਰੀਰ ਵਿੱਚ ਸੁੰਨਤ ਨਹੀਂ ਹੋਈ, ਉਹ ਆਪਣੇ ਲੋਕਾਂ ਵਿੱਚੋਂ ਅਲੱਗ ਕਰ ਦਿੱਤਾ ਜਾਵੇਗਾ। ਕਿਉਂਕਿ ਉਸਨੇ ਮੇਰਾ ਨੇਮ ਤੋੜ ਦਿੱਤਾ ਹੈ।”

15ਪਰਮੇਸ਼ਵਰ ਨੇ ਅਬਰਾਹਾਮ ਨੂੰ ਇਹ ਵੀ ਕਿਹਾ, “ਜੋ ਤੇਰੀ ਪਤਨੀ ਸਾਰਈ ਲਈ ਹੈ, ਤੂੰ ਹੁਣ ਉਸ ਨੂੰ ਸਾਰਈ ਨਹੀਂ ਕਹੇਂਗਾ। ਉਸਦਾ ਨਾਮ ਸਾਰਾਹ ਹੋਵੇਗਾ।

16ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਤੈਨੂੰ ਇੱਕ ਪੁੱਤਰ ਜ਼ਰੂਰ ਦਿਆਂਗਾ। ਮੈਂ ਉਸ ਨੂੰ ਅਸੀਸ ਦਿਆਂਗਾ ਤਾਂ ਜੋ ਉਹ ਕੌਮਾਂ ਦੀ ਮਾਂ ਬਣੇ; ਉਸ ਤੋਂ ਕੌਮਾਂ ਦੇ ਰਾਜੇ ਆਉਣਗੇ।”

17ਅਬਰਾਹਾਮ ਮੂਧੇ ਮੂੰਹ ਡਿੱਗ ਪਿਆ। ਉਹ ਹੱਸਿਆ ਅਤੇ ਆਪਣੇ ਆਪ ਨੂੰ ਕਿਹਾ, “ਕੀ 100 ਸਾਲ ਦੇ ਮਨੁੱਖ ਲਈ ਪੁੱਤਰ ਪੈਦਾ ਹੋਵੇਗਾ? ਕੀ ਸਾਰਾਹ 90 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦੇਵੇਗੀ?”

18ਅਤੇ ਅਬਰਾਹਾਮ ਨੇ ਪਰਮੇਸ਼ਵਰ ਨੂੰ ਆਖਿਆ, ਜੇ ਇਸਮਾਏਲ ਤੇਰੀ ਬਰਕਤ ਵਿੱਚ ਜਿਉਂਦਾ ਰਹੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.