ਉਤਪਤ 17

ਹੁਣ ਤੈਨੂੰ ਅਬਰਾਮ ਨਹੀਂ ਕਿਹਾ ਜਾਵੇਗਾ ਤੇਰਾ ਨਾਮ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।

Genesis 17:5 (UKJV) Neither shall your name any more be called Abram, but your name shall be Abraham; for a father of many nations have I made you.

3ਤਦ ਅਬਰਾਮ ਮੂੰਹ ਦੇ ਭਾਰ ਡਿੱਗ ਪਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਆਖਿਆ,

4“ਮੇਰਾ ਤੇਰੇ ਨਾਲ ਇਹ ਨੇਮ ਹੈ ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਂਗਾ।

5ਹੁਣ ਤੈਨੂੰ ਅਬਰਾਮ ਨਹੀਂ ਕਿਹਾ ਜਾਵੇਗਾ ਤੇਰਾ ਨਾਮ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।

6ਮੈਂ ਤੈਨੂੰ ਬਹੁਤ ਫਲਦਾਇਕ ਬਣਾਵਾਂਗਾ, ਮੈਂ ਤੇਰੇ ਵਿੱਚੋਂ ਕੌਮਾਂ ਬਣਾਵਾਂਗਾ ਅਤੇ ਤੇਰੇ ਵਿੱਚੋਂ ਰਾਜੇ ਨਿੱਕਲਣਗੇ।

7ਮੈਂ ਆਪਣਾ ਨੇਮ ਆਪਣੇ ਅਤੇ ਤੇਰੀ ਅੰਸ ਦੇ ਵਿੱਚ ਜੋ ਤੇਰੇ ਬਾਅਦ ਹੋਵੇਗੀ ਸਗੋਂ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ, ਜੋ ਕਿ ਤੇਰਾ ਪਰਮੇਸ਼ਵਰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਦਾ ਪਰਮੇਸ਼ਵਰ ਹੋਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.