ਉਤਪਤ 17

“ਮੇਰਾ ਤੇਰੇ ਨਾਲ ਇਹ ਨੇਮ ਹੈ ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਂਗਾ।

Genesis 17:4 (UKJV) As for me, behold, my covenant is with you, and you shall be a father of many nations.

2ਤਦ ਮੈਂ ਆਪਣੇ ਅਤੇ ਤੇਰੇ ਵਿਚਕਾਰ ਆਪਣਾ ਨੇਮ ਬੰਨ੍ਹਾਂਗਾ ਅਤੇ ਮੈਂ ਤੈਨੂੰ ਗਿਣਤੀ ਵਿੱਚ ਹੱਦੋਂ ਬਾਹਲਾ ਵਧਾਵਾਂਗਾ।”

3ਤਦ ਅਬਰਾਮ ਮੂੰਹ ਦੇ ਭਾਰ ਡਿੱਗ ਪਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਆਖਿਆ,

4“ਮੇਰਾ ਤੇਰੇ ਨਾਲ ਇਹ ਨੇਮ ਹੈ ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਂਗਾ।

5ਹੁਣ ਤੈਨੂੰ ਅਬਰਾਮ ਨਹੀਂ ਕਿਹਾ ਜਾਵੇਗਾ ਤੇਰਾ ਨਾਮ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।

6ਮੈਂ ਤੈਨੂੰ ਬਹੁਤ ਫਲਦਾਇਕ ਬਣਾਵਾਂਗਾ, ਮੈਂ ਤੇਰੇ ਵਿੱਚੋਂ ਕੌਮਾਂ ਬਣਾਵਾਂਗਾ ਅਤੇ ਤੇਰੇ ਵਿੱਚੋਂ ਰਾਜੇ ਨਿੱਕਲਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.