1ਜਦੋਂ ਅਬਰਾਮ 99 ਸਾਲਾਂ ਦਾ ਸੀ ਤਾਂ ਯਾਹਵੇਹ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਕਿਹਾ, “ਮੈਂ ਸਰਵਸ਼ਕਤੀਮਾਨ ਪਰਮੇਸ਼ਵਰ ਹਾਂ; ਮੇਰੇ ਅੱਗੇ ਵਫ਼ਾਦਾਰੀ ਨਾਲ ਚੱਲ ਅਤੇ ਸੰਪੂਰਨ ਹੋ।
2ਤਦ ਮੈਂ ਆਪਣੇ ਅਤੇ ਤੇਰੇ ਵਿਚਕਾਰ ਆਪਣਾ ਨੇਮ ਬੰਨ੍ਹਾਂਗਾ ਅਤੇ ਮੈਂ ਤੈਨੂੰ ਗਿਣਤੀ ਵਿੱਚ ਹੱਦੋਂ ਬਾਹਲਾ ਵਧਾਵਾਂਗਾ।”
3ਤਦ ਅਬਰਾਮ ਮੂੰਹ ਦੇ ਭਾਰ ਡਿੱਗ ਪਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਆਖਿਆ,
4“ਮੇਰਾ ਤੇਰੇ ਨਾਲ ਇਹ ਨੇਮ ਹੈ ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਂਗਾ।