16ਜਦੋਂ ਉਹ ਆਦਮੀ ਜਾਣ ਲਈ ਉੱਠੇ ਉਹਨਾਂ ਨੇ ਸੋਦੋਮ ਵੱਲ ਵੇਖਿਆ ਅਤੇ ਅਬਰਾਹਾਮ ਉਹਨਾਂ ਦੇ ਨਾਲ-ਨਾਲ ਚੱਲਿਆ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਰਾਹ ਵਿੱਚ ਵੇਖ ਸਕੇ।
17ਤਦ ਯਾਹਵੇਹ ਨੇ ਆਖਿਆ, ਕੀ ਮੈਂ ਅਬਰਾਹਾਮ ਤੋਂ ਉਹ ਗੱਲ ਲੁਕਾਵਾਂ ਜੋ ਮੈਂ ਕਰਨ ਵਾਲਾ ਹਾਂ?
18ਅਬਰਾਹਾਮ ਜ਼ਰੂਰ ਇੱਕ ਮਹਾਨ ਅਤੇ ਸ਼ਕਤੀਸ਼ਾਲੀ ਕੌਮ ਬਣੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਦੁਆਰਾ ਮੁਬਾਰਕ ਹੋਣਗੀਆਂ।
19ਕਿਉਂ ਜੋ ਮੈਂ ਉਹ ਨੂੰ ਚੁਣਿਆ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਘਰਾਣੇ ਨੂੰ ਆਪਣੇ ਤੋਂ ਬਾਅਦ ਰਾਹ ਉੱਤੇ ਚੱਲਣ ਲਈ ਨਿਰਦੇਸ਼ਿਤ ਕਰੇ। ਉਹ ਯਾਹਵੇਹ ਦੇ ਰਾਹ ਦੀ ਪਾਲਣਾ ਕਰਨ ਅਤੇ ਧਰਮ ਅਤੇ ਨਿਆਂ ਕਰਦੇ ਰਹਿਣ ਤਾਂ ਜੋ ਯਾਹਵੇਹ ਅਬਰਾਹਾਮ ਲਈ ਉਹ ਲਿਆਵੇ ਜੋ ਉਸਨੇ ਉਸ ਨਾਲ ਵਾਅਦਾ ਕੀਤਾ ਹੈ।
20ਤਦ ਯਾਹਵੇਹ ਨੇ ਆਖਿਆ, “ਸੋਦੋਮ ਅਤੇ ਗਾਮੂਰਾਹ ਸ਼ਹਿਰ ਦਾ ਰੌਲਾ ਬਹੁਤ ਵੱਧ ਗਿਆ ਹੈ ਅਤੇ ਉਹਨਾਂ ਦਾ ਪਾਪ ਬਹੁਤ ਵੱਧ ਗਿਆ ਹੈ