ਉਤਪਤ 18

ਕਿਉਂ ਜੋ ਮੈਂ ਉਹ ਨੂੰ ਚੁਣਿਆ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਘਰਾਣੇ ਨੂੰ ਆਪਣੇ ਤੋਂ ਬਾਅਦ ਰਾਹ ਉੱਤੇ ਚੱਲਣ ਲਈ ਨਿਰਦੇਸ਼ਿਤ ਕਰੇ। ਉਹ ਯਾਹਵੇਹ ਦੇ ਰਾਹ ਦੀ ਪਾਲਣਾ ਕਰਨ ਅਤੇ ਧਰਮ ਅਤੇ ਨਿਆਂ ਕਰਦੇ ਰਹਿਣ ਤਾਂ ਜੋ ਯਾਹਵੇਹ ਅਬਰਾਹਾਮ ਲਈ ਉਹ ਲਿਆਵੇ ਜੋ ਉਸਨੇ ਉਸ ਨਾਲ ਵਾਅਦਾ ਕੀਤਾ ਹੈ।

Genesis 18:19 (UKJV) For I know him, that he will command his children and his household after him, and they shall keep the way of the LORD, to do justice and judgment; that the LORD may bring upon Abraham that which he has spoken of him.

17ਤਦ ਯਾਹਵੇਹ ਨੇ ਆਖਿਆ, ਕੀ ਮੈਂ ਅਬਰਾਹਾਮ ਤੋਂ ਉਹ ਗੱਲ ਲੁਕਾਵਾਂ ਜੋ ਮੈਂ ਕਰਨ ਵਾਲਾ ਹਾਂ?

18ਅਬਰਾਹਾਮ ਜ਼ਰੂਰ ਇੱਕ ਮਹਾਨ ਅਤੇ ਸ਼ਕਤੀਸ਼ਾਲੀ ਕੌਮ ਬਣੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਦੁਆਰਾ ਮੁਬਾਰਕ ਹੋਣਗੀਆਂ।

19ਕਿਉਂ ਜੋ ਮੈਂ ਉਹ ਨੂੰ ਚੁਣਿਆ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਘਰਾਣੇ ਨੂੰ ਆਪਣੇ ਤੋਂ ਬਾਅਦ ਰਾਹ ਉੱਤੇ ਚੱਲਣ ਲਈ ਨਿਰਦੇਸ਼ਿਤ ਕਰੇ। ਉਹ ਯਾਹਵੇਹ ਦੇ ਰਾਹ ਦੀ ਪਾਲਣਾ ਕਰਨ ਅਤੇ ਧਰਮ ਅਤੇ ਨਿਆਂ ਕਰਦੇ ਰਹਿਣ ਤਾਂ ਜੋ ਯਾਹਵੇਹ ਅਬਰਾਹਾਮ ਲਈ ਉਹ ਲਿਆਵੇ ਜੋ ਉਸਨੇ ਉਸ ਨਾਲ ਵਾਅਦਾ ਕੀਤਾ ਹੈ।

20ਤਦ ਯਾਹਵੇਹ ਨੇ ਆਖਿਆ, “ਸੋਦੋਮ ਅਤੇ ਗਾਮੂਰਾਹ ਸ਼ਹਿਰ ਦਾ ਰੌਲਾ ਬਹੁਤ ਵੱਧ ਗਿਆ ਹੈ ਅਤੇ ਉਹਨਾਂ ਦਾ ਪਾਪ ਬਹੁਤ ਵੱਧ ਗਿਆ ਹੈ

21ਮੈਂ ਹੇਠਾਂ ਜਾ ਕੇ ਵੇਖਾਂਗਾ ਕਿ ਕੀ ਉਹਨਾਂ ਨੇ ਜੋ ਕੁਝ ਕੀਤਾ ਹੈ, ਉਹ ਬੁਰਾ ਹੈ। ਰੌਲਾ ਜੋ ਮੇਰੇ ਤੱਕ ਪਹੁੰਚ ਗਿਆ ਹੈ। ਜੇ ਨਹੀਂ, ਤਾਂ ਮੈਨੂੰ ਪਤਾ ਲੱਗੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.