19ਕਿਉਂ ਜੋ ਮੈਂ ਉਹ ਨੂੰ ਚੁਣਿਆ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਘਰਾਣੇ ਨੂੰ ਆਪਣੇ ਤੋਂ ਬਾਅਦ ਰਾਹ ਉੱਤੇ ਚੱਲਣ ਲਈ ਨਿਰਦੇਸ਼ਿਤ ਕਰੇ। ਉਹ ਯਾਹਵੇਹ ਦੇ ਰਾਹ ਦੀ ਪਾਲਣਾ ਕਰਨ ਅਤੇ ਧਰਮ ਅਤੇ ਨਿਆਂ ਕਰਦੇ ਰਹਿਣ ਤਾਂ ਜੋ ਯਾਹਵੇਹ ਅਬਰਾਹਾਮ ਲਈ ਉਹ ਲਿਆਵੇ ਜੋ ਉਸਨੇ ਉਸ ਨਾਲ ਵਾਅਦਾ ਕੀਤਾ ਹੈ।
20ਤਦ ਯਾਹਵੇਹ ਨੇ ਆਖਿਆ, “ਸੋਦੋਮ ਅਤੇ ਗਾਮੂਰਾਹ ਸ਼ਹਿਰ ਦਾ ਰੌਲਾ ਬਹੁਤ ਵੱਧ ਗਿਆ ਹੈ ਅਤੇ ਉਹਨਾਂ ਦਾ ਪਾਪ ਬਹੁਤ ਵੱਧ ਗਿਆ ਹੈ
21ਮੈਂ ਹੇਠਾਂ ਜਾ ਕੇ ਵੇਖਾਂਗਾ ਕਿ ਕੀ ਉਹਨਾਂ ਨੇ ਜੋ ਕੁਝ ਕੀਤਾ ਹੈ, ਉਹ ਬੁਰਾ ਹੈ। ਰੌਲਾ ਜੋ ਮੇਰੇ ਤੱਕ ਪਹੁੰਚ ਗਿਆ ਹੈ। ਜੇ ਨਹੀਂ, ਤਾਂ ਮੈਨੂੰ ਪਤਾ ਲੱਗੇਗਾ।”
22ਉਹ ਮਨੁੱਖ ਮੁੜੇ ਅਤੇ ਸੋਦੋਮ ਵੱਲ ਚਲੇ ਗਏ, ਪਰ ਅਬਰਾਹਾਮ ਯਾਹਵੇਹ ਦੇ ਸਾਹਮਣੇ ਖੜ੍ਹਾ ਰਿਹਾ
23ਤਦ ਅਬਰਾਹਾਮ ਨੇ ਉਸ ਕੋਲ ਆ ਕੇ ਕਿਹਾ, “ਕੀ ਤੂੰ ਸੱਚ-ਮੁੱਚ ਧਰਮੀ ਨੂੰ ਕੁਧਰਮੀ ਨਾਲ ਨਾਸ ਕਰ ਦੇਵੇਗਾ?