20ਤਦ ਯਾਹਵੇਹ ਨੇ ਆਖਿਆ, “ਸੋਦੋਮ ਅਤੇ ਗਾਮੂਰਾਹ ਸ਼ਹਿਰ ਦਾ ਰੌਲਾ ਬਹੁਤ ਵੱਧ ਗਿਆ ਹੈ ਅਤੇ ਉਹਨਾਂ ਦਾ ਪਾਪ ਬਹੁਤ ਵੱਧ ਗਿਆ ਹੈ
21ਮੈਂ ਹੇਠਾਂ ਜਾ ਕੇ ਵੇਖਾਂਗਾ ਕਿ ਕੀ ਉਹਨਾਂ ਨੇ ਜੋ ਕੁਝ ਕੀਤਾ ਹੈ, ਉਹ ਬੁਰਾ ਹੈ। ਰੌਲਾ ਜੋ ਮੇਰੇ ਤੱਕ ਪਹੁੰਚ ਗਿਆ ਹੈ। ਜੇ ਨਹੀਂ, ਤਾਂ ਮੈਨੂੰ ਪਤਾ ਲੱਗੇਗਾ।”
22ਉਹ ਮਨੁੱਖ ਮੁੜੇ ਅਤੇ ਸੋਦੋਮ ਵੱਲ ਚਲੇ ਗਏ, ਪਰ ਅਬਰਾਹਾਮ ਯਾਹਵੇਹ ਦੇ ਸਾਹਮਣੇ ਖੜ੍ਹਾ ਰਿਹਾ
23ਤਦ ਅਬਰਾਹਾਮ ਨੇ ਉਸ ਕੋਲ ਆ ਕੇ ਕਿਹਾ, “ਕੀ ਤੂੰ ਸੱਚ-ਮੁੱਚ ਧਰਮੀ ਨੂੰ ਕੁਧਰਮੀ ਨਾਲ ਨਾਸ ਕਰ ਦੇਵੇਗਾ?
24ਜੇਕਰ ਸ਼ਹਿਰ ਵਿੱਚ ਪੰਜਾਹ ਧਰਮੀ ਹੋਣ ਤਾਂ ਕੀ ਹੋਵੇਗਾ? ਕੀ ਤੂੰ ਜ਼ਰੂਰ ਉਸ ਜਗ੍ਹਾ ਨੂੰ ਮਿਟਾ ਦੇਵੇਂਗਾ ਅਤੇ ਉਹਨਾਂ ਪੰਜਾਹ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ, ਛੱਡ ਨਾ ਦੇਵੇਗਾ?