6ਤਾਂ ਅਬਰਾਹਾਮ ਜਲਦੀ ਨਾਲ ਸਾਰਾਹ ਕੋਲ ਤੰਬੂ ਵਿੱਚ ਗਿਆ। ਉਸਨੇ ਕਿਹਾ, “ਛੇਤੀ ਨਾਲ ਤਿੰਨ ਮਾਪ ਮੈਦਾ ਗੁੰਨ੍ਹ ਕੇ ਰੋਟੀਆਂ ਪਕਾ।”
7ਤਦ ਅਬਰਾਹਾਮ ਇੱਜੜ ਵੱਲ ਭੱਜਿਆ ਅਤੇ ਇੱਕ ਪਸੰਦੀਦਾ ਕੋਮਲ ਵੱਛਾ ਚੁਣਿਆ ਅਤੇ ਇੱਕ ਨੌਕਰ ਨੂੰ ਦਿੱਤਾ ਅਤੇ ਉਸ ਨੇ ਜਲਦੀ ਨਾਲ ਉਸਨੂੰ ਤਿਆਰ ਕੀਤਾ।
8ਤਦ ਉਸ ਨੇ ਕੁਝ ਦਹੀਂ, ਦੁੱਧ ਅਤੇ ਵੱਛਾ ਤਿਆਰ ਕਰਕੇ ਉਹਨਾਂ ਦੇ ਅੱਗੇ ਪਰੋਸ ਦਿੱਤਾ। ਜਦੋਂ ਉਹ ਖਾ ਰਹੇ ਸਨ ਤਾਂ ਉਹ ਉਹਨਾਂ ਦੇ ਕੋਲ ਇੱਕ ਰੁੱਖ ਹੇਠਾਂ ਖੜ੍ਹਾ ਰਿਹਾ।
9ਫਿਰ ਉਹਨਾਂ ਨੇ ਉਸਨੂੰ ਪੁੱਛਿਆ, “ਤੇਰੀ ਪਤਨੀ ਸਾਰਾਹ ਕਿੱਥੇ ਹੈ?” ਉਸਨੇ ਆਖਿਆ, ਉੱਥੇ ਤੰਬੂ ਵਿੱਚ ਹੈ।
10ਤਦ ਉਹਨਾਂ ਵਿੱਚੋਂ ਇੱਕ ਨੇ ਆਖਿਆ, ਮੈਂ ਅਗਲੇ ਸਾਲ ਇਸ ਸਮੇਂ ਵਿੱਚ ਜ਼ਰੂਰ ਤੇਰੇ ਕੋਲ ਆਵਾਂਗਾ ਅਤੇ ਤੇਰੀ ਪਤਨੀ ਸਾਰਾਹ ਦੇ ਇੱਕ ਪੁੱਤਰ ਹੋਵੇਗਾ। ਹੁਣ ਸਾਰਾਹ ਤੰਬੂ ਦੇ ਬੂਹੇ ਉੱਤੇ ਜੋ ਉਸ ਦੇ ਪਿੱਛੇ ਸੀ, ਸੁਣ ਰਹੀ ਸੀ।