8ਤਦ ਉਸ ਨੇ ਕੁਝ ਦਹੀਂ, ਦੁੱਧ ਅਤੇ ਵੱਛਾ ਤਿਆਰ ਕਰਕੇ ਉਹਨਾਂ ਦੇ ਅੱਗੇ ਪਰੋਸ ਦਿੱਤਾ। ਜਦੋਂ ਉਹ ਖਾ ਰਹੇ ਸਨ ਤਾਂ ਉਹ ਉਹਨਾਂ ਦੇ ਕੋਲ ਇੱਕ ਰੁੱਖ ਹੇਠਾਂ ਖੜ੍ਹਾ ਰਿਹਾ।
9ਫਿਰ ਉਹਨਾਂ ਨੇ ਉਸਨੂੰ ਪੁੱਛਿਆ, “ਤੇਰੀ ਪਤਨੀ ਸਾਰਾਹ ਕਿੱਥੇ ਹੈ?” ਉਸਨੇ ਆਖਿਆ, ਉੱਥੇ ਤੰਬੂ ਵਿੱਚ ਹੈ।
10ਤਦ ਉਹਨਾਂ ਵਿੱਚੋਂ ਇੱਕ ਨੇ ਆਖਿਆ, ਮੈਂ ਅਗਲੇ ਸਾਲ ਇਸ ਸਮੇਂ ਵਿੱਚ ਜ਼ਰੂਰ ਤੇਰੇ ਕੋਲ ਆਵਾਂਗਾ ਅਤੇ ਤੇਰੀ ਪਤਨੀ ਸਾਰਾਹ ਦੇ ਇੱਕ ਪੁੱਤਰ ਹੋਵੇਗਾ। ਹੁਣ ਸਾਰਾਹ ਤੰਬੂ ਦੇ ਬੂਹੇ ਉੱਤੇ ਜੋ ਉਸ ਦੇ ਪਿੱਛੇ ਸੀ, ਸੁਣ ਰਹੀ ਸੀ।
11ਅਬਰਾਹਾਮ ਅਤੇ ਸਾਰਾਹ ਬਹੁਤ ਬੁੱਢੇ ਹੋ ਚੁੱਕੇ ਸਨ ਅਤੇ ਸਾਰਾਹ ਜਣਨ ਦੀ ਉਮਰ ਤੋਂ ਲੰਘ ਚੁੱਕੀ ਸੀ।
12ਤਾਂ ਸਾਰਾਹ ਆਪਣੇ-ਆਪ ਨਾਲ ਹੱਸ ਪਈ ਜਿਵੇਂ ਉਹ ਸੋਚਦੀ ਸੀ, “ਹੁਣ ਮੈਂ ਕਮਜ਼ੋਰ ਹੋ ਗਈ ਹਾਂ ਅਤੇ ਮੇਰਾ ਸੁਆਮੀ ਬੁੱਢਾ ਹੋ ਗਿਆ ਹੈ, ਕੀ ਹੁਣ ਮੈਨੂੰ ਇਹ ਖੁਸ਼ੀ ਮਿਲੇਗੀ?”