ਉਤਪਤ 19

ਸ਼ਾਮ ਨੂੰ ਦੋ ਦੂਤ ਸੋਦੋਮ ਵਿੱਚ ਪਹੁੰਚੇ ਅਤੇ ਲੂਤ ਸ਼ਹਿਰ ਦੇ ਦਰਵਾਜ਼ੇ ਵਿੱਚ ਬੈਠਾ ਸੀ। ਜਦੋਂ ਉਸਨੇ ਉਹਨਾਂ ਨੂੰ ਦੇਖਿਆ, ਤਾਂ ਉਹ ਉਹਨਾਂ ਨੂੰ ਮਿਲਣ ਲਈ ਉੱਠਿਆ ਅਤੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ।

Genesis 19:1 (UKJV) And there came two angels to Sodom at even; and Lot sat in the gate of Sodom: and Lot seeing them rose up to meet them; and he bowed himself with his face toward the ground;

1ਸ਼ਾਮ ਨੂੰ ਦੋ ਦੂਤ ਸੋਦੋਮ ਵਿੱਚ ਪਹੁੰਚੇ ਅਤੇ ਲੂਤ ਸ਼ਹਿਰ ਦੇ ਦਰਵਾਜ਼ੇ ਵਿੱਚ ਬੈਠਾ ਸੀ। ਜਦੋਂ ਉਸਨੇ ਉਹਨਾਂ ਨੂੰ ਦੇਖਿਆ, ਤਾਂ ਉਹ ਉਹਨਾਂ ਨੂੰ ਮਿਲਣ ਲਈ ਉੱਠਿਆ ਅਤੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ।

2ਉਸ ਨੇ ਕਿਹਾ, “ਮੇਰੇ ਮਾਲਕੋ, ਕਿਰਪਾ ਕਰਕੇ ਆਪਣੇ ਸੇਵਕ ਦੇ ਘਰ ਵੱਲ ਮੁੜੋ। ਤੁਸੀਂ ਆਪਣੇ ਪੈਰ ਧੋਵੋ ਅਤੇ ਰਾਤ ਠਹਿਰੋ ਅਤੇ ਫਿਰ ਸਵੇਰੇ ਆਪਣੇ ਰਾਹ ਚਲੇ ਜਾਣਾ।” ਪਰ ਉਹਨਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਚੌਂਕ ਵਿੱਚ ਰਾਤ ਕੱਟਾਂਗੇ।”

3ਪਰ ਉਸ ਨੇ ਇੰਨਾ ਜ਼ੋਰ ਪਾਇਆ ਕਿ ਉਹ ਉਸ ਦੇ ਨਾਲ ਚੱਲੇ ਅਤੇ ਉਸ ਦੇ ਘਰ ਵੜ ਗਏ ਅਤੇ ਉਸਨੇ ਉਹਨਾਂ ਲਈ ਭੋਜਨ ਤਿਆਰ ਕੀਤਾ, ਖਮੀਰ ਤੋਂ ਬਿਨਾਂ ਰੋਟੀ ਪਕਾਈ ਅਤੇ ਉਹਨਾਂ ਨੇ ਖਾਧਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.