20ਵੇਖੋ, ਇੱਥੇ ਇੱਕ ਛੋਟਾ ਕਸਬਾ ਹੈ ਜੋ ਭੱਜਣ ਲਈ ਨੇੜੇ ਹੈ। ਮੈਨੂੰ ਇਸ ਵੱਲ ਭੱਜਣ ਦਿਓ ਇਹ ਨਗਰ ਬਹੁਤ ਛੋਟਾ ਨਹੀਂ ਹੈ? ਇਸ ਤਰ੍ਹਾਂ ਮੇਰੀ ਜਾਨ ਬਚ ਜਾਵੇਗੀ।”
21ਉਸ ਨੇ ਉਸ ਨੂੰ ਕਿਹਾ, ਮੈਂ ਇਹ ਬੇਨਤੀ ਵੀ ਮੰਨ ਲਵਾਂਗਾ। ਮੈਂ ਉਸ ਸ਼ਹਿਰ ਨੂੰ ਨਾਸ਼ ਨਹੀਂ ਕਰਾਂਗਾ, ਜਿਸਦੀ ਤੁਸੀਂ ਗੱਲ ਕਰਦੇ ਹੋ।
22ਪਰ ਉੱਥੋਂ ਜਲਦੀ ਭੱਜ ਜਾ ਕਿਉਂ ਜੋ ਮੈਂ ਕੁਝ ਨਹੀਂ ਕਰ ਸਕਦਾ ਜਦ ਤੱਕ ਤੁਸੀਂ ਉੱਥੇ ਨਾ ਪਹੁੰਚੋ। (ਇਸੇ ਕਰਕੇ ਇਸ ਨਗਰ ਨੂੰ ਸੋਆਰ ਕਿਹਾ ਜਾਂਦਾ ਸੀ।)
23ਜਦੋਂ ਲੂਤ ਸੋਆਰ ਵਿੱਚ ਪਹੁੰਚਿਆ, ਸੂਰਜ ਧਰਤੀ ਉੱਤੇ ਚੜ੍ਹ ਚੁੱਕਾ ਸੀ।
24ਤਦ ਯਾਹਵੇਹ ਨੇ ਸੋਦੋਮ ਅਤੇ ਗਾਮੂਰਾਹ ਉੱਤੇ ਬਲਦੀ ਹੋਈ ਗੰਧਕ ਦੀ ਅਕਾਸ਼ ਤੋਂ ਬਰਸਾਤ ਕੀਤੀ।