ਉਤਪਤ 19

ਸੋ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋ ਗਈਆਂ।

Genesis 19:36 (UKJV) Thus were both the daughters of Lot with child by their father.

34ਅਗਲੇ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਕੱਲ ਰਾਤ ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਚਲੋ ਅੱਜ ਰਾਤ ਉਸਨੂੰ ਦੁਬਾਰਾ ਮਧ ਪਿਲਾਈਏ, ਅਤੇ ਤੂੰ ਅੰਦਰ ਜਾ ਅਤੇ ਉਸਦੇ ਨਾਲ ਸੌਂ ਤਾਂ ਜੋ ਅਸੀਂ ਆਪਣੇ ਪਿਤਾ ਦੁਆਰਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕੀਏ।”

35ਸੋ ਉਹਨਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਧ ਪਿਆਈ ਅਤੇ ਛੋਟੀ ਧੀ ਅੰਦਰ ਜਾ ਕੇ ਉਹ ਦੇ ਨਾਲ ਸੌਂ ਗਈ। ਦੁਬਾਰਾ ਫਿਰ ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।

36ਸੋ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋ ਗਈਆਂ।

37ਵੱਡੀ ਧੀ ਦੇ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਮੋਆਬ ਰੱਖਿਆ। ਉਹ ਅੱਜ ਦੇ ਮੋਆਬੀਆਂ ਦਾ ਪਿਤਾ ਹੈ।

38ਛੋਟੀ ਧੀ ਦਾ ਵੀ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਬਨ-ਅੰਮੀਹ ਰੱਖਿਆ। ਉਹ ਅੱਜ ਦੇ ਅੰਮੋਨੀ ਲੋਕਾਂ ਦਾ ਪਿਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.