ਉਤਪਤ 19

ਸੋ ਉਹਨਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਧ ਪਿਆਈ ਅਤੇ ਛੋਟੀ ਧੀ ਅੰਦਰ ਜਾ ਕੇ ਉਹ ਦੇ ਨਾਲ ਸੌਂ ਗਈ। ਦੁਬਾਰਾ ਫਿਰ ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।

Genesis 19:35 (UKJV) And they made their father drink wine that night also: and the younger arose, and lay with him; and he perceived not when she lay down, nor when she arose.

33ਉਸ ਰਾਤ ਉਹਨਾਂ ਨੇ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਵੱਡੀ ਧੀ ਅੰਦਰ ਜਾ ਕੇ ਉਸ ਦੇ ਨਾਲ ਸੌਂ ਗਈ। ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।

34ਅਗਲੇ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਕੱਲ ਰਾਤ ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਚਲੋ ਅੱਜ ਰਾਤ ਉਸਨੂੰ ਦੁਬਾਰਾ ਮਧ ਪਿਲਾਈਏ, ਅਤੇ ਤੂੰ ਅੰਦਰ ਜਾ ਅਤੇ ਉਸਦੇ ਨਾਲ ਸੌਂ ਤਾਂ ਜੋ ਅਸੀਂ ਆਪਣੇ ਪਿਤਾ ਦੁਆਰਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕੀਏ।”

35ਸੋ ਉਹਨਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਧ ਪਿਆਈ ਅਤੇ ਛੋਟੀ ਧੀ ਅੰਦਰ ਜਾ ਕੇ ਉਹ ਦੇ ਨਾਲ ਸੌਂ ਗਈ। ਦੁਬਾਰਾ ਫਿਰ ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।

36ਸੋ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋ ਗਈਆਂ।

37ਵੱਡੀ ਧੀ ਦੇ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਮੋਆਬ ਰੱਖਿਆ। ਉਹ ਅੱਜ ਦੇ ਮੋਆਬੀਆਂ ਦਾ ਪਿਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.