ਉਤਪਤ 19

ਉਸ ਰਾਤ ਉਹਨਾਂ ਨੇ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਵੱਡੀ ਧੀ ਅੰਦਰ ਜਾ ਕੇ ਉਸ ਦੇ ਨਾਲ ਸੌਂ ਗਈ। ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।

Genesis 19:33 (UKJV) And they made their father drink wine that night: and the firstborn went in, and lay with her father; and he perceived not when she lay down, nor when she arose.

31ਇੱਕ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਸਾਡਾ ਪਿਤਾ ਬੁੱਢਾ ਹੋ ਗਿਆ ਹੈ ਅਤੇ ਇੱਥੇ ਕੋਈ ਮਨੁੱਖ ਨਹੀਂ ਹੈ ਜੋ ਸਾਨੂੰ ਬੱਚੇ ਪੈਦਾ ਕਰੇ ਜਿਵੇਂ ਕਿ ਸਾਰੀ ਧਰਤੀ ਉੱਤੇ ਰਿਵਾਜ ਹੈ।

32ਇਸ ਲਈ ਆ, ਅਸੀਂ ਆਪਣੇ ਪਿਤਾ ਨੂੰ ਸ਼ਰਾਬ ਪਿਲਾਈਏ ਅਤੇ ਫਿਰ ਉਸਦੇ ਨਾਲ ਸੌਂਦੇ ਹਾਂ ਅਤੇ ਆਪਣੇ ਪਿਤਾ ਦੁਆਰਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਦੇ ਹਾਂ।”

33ਉਸ ਰਾਤ ਉਹਨਾਂ ਨੇ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਵੱਡੀ ਧੀ ਅੰਦਰ ਜਾ ਕੇ ਉਸ ਦੇ ਨਾਲ ਸੌਂ ਗਈ। ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।

34ਅਗਲੇ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਕੱਲ ਰਾਤ ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਚਲੋ ਅੱਜ ਰਾਤ ਉਸਨੂੰ ਦੁਬਾਰਾ ਮਧ ਪਿਲਾਈਏ, ਅਤੇ ਤੂੰ ਅੰਦਰ ਜਾ ਅਤੇ ਉਸਦੇ ਨਾਲ ਸੌਂ ਤਾਂ ਜੋ ਅਸੀਂ ਆਪਣੇ ਪਿਤਾ ਦੁਆਰਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕੀਏ।”

35ਸੋ ਉਹਨਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਧ ਪਿਆਈ ਅਤੇ ਛੋਟੀ ਧੀ ਅੰਦਰ ਜਾ ਕੇ ਉਹ ਦੇ ਨਾਲ ਸੌਂ ਗਈ। ਦੁਬਾਰਾ ਫਿਰ ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.