30ਲੂਤ ਅਤੇ ਉਸ ਦੀਆਂ ਦੋ ਧੀਆਂ ਸੋਆਰ ਨੂੰ ਛੱਡ ਕੇ ਪਹਾੜਾਂ ਵਿੱਚ ਰਹਿਣ ਲੱਗ ਪਏ ਕਿਉਂਕਿ ਉਹ ਸੋਆਰ ਵਿੱਚ ਰਹਿਣ ਤੋਂ ਡਰਦਾ ਸੀ। ਉਹ ਅਤੇ ਉਸ ਦੀਆਂ ਦੋ ਧੀਆਂ ਇੱਕ ਗੁਫ਼ਾ ਵਿੱਚ ਰਹਿੰਦੇ ਸਨ।
31ਇੱਕ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਸਾਡਾ ਪਿਤਾ ਬੁੱਢਾ ਹੋ ਗਿਆ ਹੈ ਅਤੇ ਇੱਥੇ ਕੋਈ ਮਨੁੱਖ ਨਹੀਂ ਹੈ ਜੋ ਸਾਨੂੰ ਬੱਚੇ ਪੈਦਾ ਕਰੇ ਜਿਵੇਂ ਕਿ ਸਾਰੀ ਧਰਤੀ ਉੱਤੇ ਰਿਵਾਜ ਹੈ।
32ਇਸ ਲਈ ਆ, ਅਸੀਂ ਆਪਣੇ ਪਿਤਾ ਨੂੰ ਸ਼ਰਾਬ ਪਿਲਾਈਏ ਅਤੇ ਫਿਰ ਉਸਦੇ ਨਾਲ ਸੌਂਦੇ ਹਾਂ ਅਤੇ ਆਪਣੇ ਪਿਤਾ ਦੁਆਰਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਦੇ ਹਾਂ।”
33ਉਸ ਰਾਤ ਉਹਨਾਂ ਨੇ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਵੱਡੀ ਧੀ ਅੰਦਰ ਜਾ ਕੇ ਉਸ ਦੇ ਨਾਲ ਸੌਂ ਗਈ। ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।
34ਅਗਲੇ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਕੱਲ ਰਾਤ ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਚਲੋ ਅੱਜ ਰਾਤ ਉਸਨੂੰ ਦੁਬਾਰਾ ਮਧ ਪਿਲਾਈਏ, ਅਤੇ ਤੂੰ ਅੰਦਰ ਜਾ ਅਤੇ ਉਸਦੇ ਨਾਲ ਸੌਂ ਤਾਂ ਜੋ ਅਸੀਂ ਆਪਣੇ ਪਿਤਾ ਦੁਆਰਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕੀਏ।”