ਉਤਪਤ 19

ਇੱਕ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਸਾਡਾ ਪਿਤਾ ਬੁੱਢਾ ਹੋ ਗਿਆ ਹੈ ਅਤੇ ਇੱਥੇ ਕੋਈ ਮਨੁੱਖ ਨਹੀਂ ਹੈ ਜੋ ਸਾਨੂੰ ਬੱਚੇ ਪੈਦਾ ਕਰੇ ਜਿਵੇਂ ਕਿ ਸਾਰੀ ਧਰਤੀ ਉੱਤੇ ਰਿਵਾਜ ਹੈ।

Genesis 19:31 (UKJV) And the firstborn said unto the younger, Our father is old, and there is not a man in the earth to come in unto us after the manner of all the earth:

29ਸੋ ਜਦੋਂ ਪਰਮੇਸ਼ਵਰ ਨੇ ਮੈਦਾਨ ਦੇ ਸ਼ਹਿਰਾਂ ਦਾ ਨਾਸ ਕੀਤਾ ਤਾਂ ਉਸ ਨੇ ਅਬਰਾਹਾਮ ਨੂੰ ਚੇਤੇ ਕੀਤਾ ਅਤੇ ਉਸ ਨੇ ਲੂਤ ਨੂੰ ਉਸ ਤਬਾਹੀ ਵਿੱਚੋਂ ਕੱਢ ਲਿਆ ਜਿਸ ਨੇ ਉਹਨਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਜਿੱਥੇ ਲੂਤ ਰਹਿੰਦਾ ਸੀ।

30ਲੂਤ ਅਤੇ ਉਸ ਦੀਆਂ ਦੋ ਧੀਆਂ ਸੋਆਰ ਨੂੰ ਛੱਡ ਕੇ ਪਹਾੜਾਂ ਵਿੱਚ ਰਹਿਣ ਲੱਗ ਪਏ ਕਿਉਂਕਿ ਉਹ ਸੋਆਰ ਵਿੱਚ ਰਹਿਣ ਤੋਂ ਡਰਦਾ ਸੀ। ਉਹ ਅਤੇ ਉਸ ਦੀਆਂ ਦੋ ਧੀਆਂ ਇੱਕ ਗੁਫ਼ਾ ਵਿੱਚ ਰਹਿੰਦੇ ਸਨ।

31ਇੱਕ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਸਾਡਾ ਪਿਤਾ ਬੁੱਢਾ ਹੋ ਗਿਆ ਹੈ ਅਤੇ ਇੱਥੇ ਕੋਈ ਮਨੁੱਖ ਨਹੀਂ ਹੈ ਜੋ ਸਾਨੂੰ ਬੱਚੇ ਪੈਦਾ ਕਰੇ ਜਿਵੇਂ ਕਿ ਸਾਰੀ ਧਰਤੀ ਉੱਤੇ ਰਿਵਾਜ ਹੈ।

32ਇਸ ਲਈ ਆ, ਅਸੀਂ ਆਪਣੇ ਪਿਤਾ ਨੂੰ ਸ਼ਰਾਬ ਪਿਲਾਈਏ ਅਤੇ ਫਿਰ ਉਸਦੇ ਨਾਲ ਸੌਂਦੇ ਹਾਂ ਅਤੇ ਆਪਣੇ ਪਿਤਾ ਦੁਆਰਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਦੇ ਹਾਂ।”

33ਉਸ ਰਾਤ ਉਹਨਾਂ ਨੇ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਵੱਡੀ ਧੀ ਅੰਦਰ ਜਾ ਕੇ ਉਸ ਦੇ ਨਾਲ ਸੌਂ ਗਈ। ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.