8ਹੁਣ ਯਾਹਵੇਹ ਪਰਮੇਸ਼ਵਰ ਨੇ ਪੂਰਬ ਵੱਲ ਇੱਕ ਬਾਗ਼ ਅਦਨ ਵਿੱਚ ਲਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਰੱਖਿਆ ਜਿਸਨੂੰ ਉਸਨੇ ਰਚਿਆ ਸੀ।
9ਯਾਹਵੇਹ ਪਰਮੇਸ਼ਵਰ ਨੇ ਜ਼ਮੀਨ ਵਿੱਚੋਂ ਹਰ ਕਿਸਮ ਦੇ ਰੁੱਖ ਉਗਾਏ, ਉਹ ਰੁੱਖ ਜੋ ਵੇਖਣ ਨੂੰ ਮਨਭਾਉਂਦੇ ਅਤੇ ਭੋਜਨ ਲਈ ਚੰਗੇ ਸਨ। ਬਾਗ਼ ਦੇ ਵਿਚਕਾਰ ਜੀਵਨ ਦਾ ਰੁੱਖ ਅਤੇ ਚੰਗੇ ਬੁਰੇ ਦੇ ਗਿਆਨ ਦਾ ਰੁੱਖ ਵੀ ਸੀ।
10ਬਾਗ਼ ਨੂੰ ਪਾਣੀ ਦੇਣ ਵਾਲੀ ਨਦੀ ਅਦਨ ਤੋਂ ਵਗਦੀ ਸੀ ਅਤੇ ਉੱਥੋਂ ਚਾਰ ਹਿੱਸਿਆਂ ਵਿੱਚ ਵੰਡੀ ਗਈ।
11ਪਹਿਲੇ ਦਾ ਨਾਮ ਪਿਸ਼ੋਨ ਹੈ; ਇਹ ਹਵੀਲਾਹ ਦੀ ਸਾਰੀ ਧਰਤੀ ਵਿੱਚੋਂ ਲੰਘਦੀ ਹੈ, ਜਿੱਥੇ ਸੋਨਾ ਹੈ।
12(ਉਸ ਧਰਤੀ ਦਾ ਸੋਨਾ ਚੰਗਾ ਹੈ; ਉੱਥੇ ਮੋਤੀ ਅਤੇ ਸੁਲੇਮਾਨੀ ਪੱਥਰ ਵੀ ਪਾਏ ਜਾਂਦੇ ਹਨ।)