ਉਤਪਤ 2

ਹੁਣ ਯਾਹਵੇਹ ਪਰਮੇਸ਼ਵਰ ਨੇ ਪੂਰਬ ਵੱਲ ਇੱਕ ਬਾਗ਼ ਅਦਨ ਵਿੱਚ ਲਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਰੱਖਿਆ ਜਿਸਨੂੰ ਉਸਨੇ ਰਚਿਆ ਸੀ।

Genesis 2:8 (UKJV) And the LORD God planted a garden eastward in Eden; and there he put the man whom he had formed.

6ਪਰ ਧੁੰਦ ਧਰਤੀ ਤੋਂ ਉੱਠੀ ਅਤੇ ਧਰਤੀ ਦੀ ਸਾਰੀ ਸਤ੍ਹਾ ਨੂੰ ਸਿੰਜਿਆ।

7ਤਦ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਧਰਤੀ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ ਇਸ ਤਰ੍ਹਾਂ ਮਨੁੱਖ ਇੱਕ ਜਿਉਂਦਾ ਪ੍ਰਾਣੀ ਬਣ ਗਿਆ।

8ਹੁਣ ਯਾਹਵੇਹ ਪਰਮੇਸ਼ਵਰ ਨੇ ਪੂਰਬ ਵੱਲ ਇੱਕ ਬਾਗ਼ ਅਦਨ ਵਿੱਚ ਲਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਰੱਖਿਆ ਜਿਸਨੂੰ ਉਸਨੇ ਰਚਿਆ ਸੀ।

9ਯਾਹਵੇਹ ਪਰਮੇਸ਼ਵਰ ਨੇ ਜ਼ਮੀਨ ਵਿੱਚੋਂ ਹਰ ਕਿਸਮ ਦੇ ਰੁੱਖ ਉਗਾਏ, ਉਹ ਰੁੱਖ ਜੋ ਵੇਖਣ ਨੂੰ ਮਨਭਾਉਂਦੇ ਅਤੇ ਭੋਜਨ ਲਈ ਚੰਗੇ ਸਨ। ਬਾਗ਼ ਦੇ ਵਿਚਕਾਰ ਜੀਵਨ ਦਾ ਰੁੱਖ ਅਤੇ ਚੰਗੇ ਬੁਰੇ ਦੇ ਗਿਆਨ ਦਾ ਰੁੱਖ ਵੀ ਸੀ।

10ਬਾਗ਼ ਨੂੰ ਪਾਣੀ ਦੇਣ ਵਾਲੀ ਨਦੀ ਅਦਨ ਤੋਂ ਵਗਦੀ ਸੀ ਅਤੇ ਉੱਥੋਂ ਚਾਰ ਹਿੱਸਿਆਂ ਵਿੱਚ ਵੰਡੀ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.