ਉਤਪਤ 2

ਤਦ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਧਰਤੀ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ ਇਸ ਤਰ੍ਹਾਂ ਮਨੁੱਖ ਇੱਕ ਜਿਉਂਦਾ ਪ੍ਰਾਣੀ ਬਣ ਗਿਆ।

Genesis 2:7 (UKJV) And the LORD God formed man of the dust of the ground, and breathed into his nostrils the breath of life; and man became a living soul.

5ਅਜੇ ਤੱਕ ਧਰਤੀ ਉੱਤੇ ਕੋਈ ਬੂਟਾ ਨਹੀਂ ਸੀ ਉੱਗਿਆ ਅਤੇ ਨਾ ਹੀ ਕੋਈ ਸਾਗ ਪੱਤ ਧਰਤੀ ਤੇ ਉੱਗਿਆ ਸੀ ਕਿਉਂ ਜੋ ਪਰਮੇਸ਼ਵਰ ਨੇ ਧਰਤੀ ਉੱਤੇ ਮੀਂਹ ਨਹੀਂ ਵਰ੍ਹਾਇਆ ਸੀ ਅਤੇ ਨਾ ਹੀ ਜ਼ਮੀਨ ਦਾ ਕੰਮ ਕਰਨ ਵਾਲਾ ਕੋਈ ਮਨੁੱਖ ਸੀ।

6ਪਰ ਧੁੰਦ ਧਰਤੀ ਤੋਂ ਉੱਠੀ ਅਤੇ ਧਰਤੀ ਦੀ ਸਾਰੀ ਸਤ੍ਹਾ ਨੂੰ ਸਿੰਜਿਆ।

7ਤਦ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਧਰਤੀ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ ਇਸ ਤਰ੍ਹਾਂ ਮਨੁੱਖ ਇੱਕ ਜਿਉਂਦਾ ਪ੍ਰਾਣੀ ਬਣ ਗਿਆ।

8ਹੁਣ ਯਾਹਵੇਹ ਪਰਮੇਸ਼ਵਰ ਨੇ ਪੂਰਬ ਵੱਲ ਇੱਕ ਬਾਗ਼ ਅਦਨ ਵਿੱਚ ਲਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਰੱਖਿਆ ਜਿਸਨੂੰ ਉਸਨੇ ਰਚਿਆ ਸੀ।

9ਯਾਹਵੇਹ ਪਰਮੇਸ਼ਵਰ ਨੇ ਜ਼ਮੀਨ ਵਿੱਚੋਂ ਹਰ ਕਿਸਮ ਦੇ ਰੁੱਖ ਉਗਾਏ, ਉਹ ਰੁੱਖ ਜੋ ਵੇਖਣ ਨੂੰ ਮਨਭਾਉਂਦੇ ਅਤੇ ਭੋਜਨ ਲਈ ਚੰਗੇ ਸਨ। ਬਾਗ਼ ਦੇ ਵਿਚਕਾਰ ਜੀਵਨ ਦਾ ਰੁੱਖ ਅਤੇ ਚੰਗੇ ਬੁਰੇ ਦੇ ਗਿਆਨ ਦਾ ਰੁੱਖ ਵੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.