3ਤਦ ਪਰਮੇਸ਼ਵਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ, ਕਿਉਂ ਜੋ ਉਸ ਦਿਨ ਉਸਨੇ ਆਪਣੇ ਰਚਨਾ ਦੇ ਕੰਮ ਤੋਂ ਅਰਾਮ ਕੀਤਾ।
4ਇਹ ਅਕਾਸ਼ ਅਤੇ ਧਰਤੀ ਦੀ ਸਿਰਜਣਾ ਦਾ ਵਰਨਣ ਹੈ ਜਦੋਂ ਉਹ ਬਣਾਏ ਗਏ ਅਰਥਾਤ ਜਿਸ ਦਿਨ ਯਾਹਵੇਹ ਪਰਮੇਸ਼ਵਰ ਨੇ ਧਰਤੀ ਅਤੇ ਅਕਾਸ਼ ਨੂੰ ਬਣਾਇਆ ਸੀ।
5ਅਜੇ ਤੱਕ ਧਰਤੀ ਉੱਤੇ ਕੋਈ ਬੂਟਾ ਨਹੀਂ ਸੀ ਉੱਗਿਆ ਅਤੇ ਨਾ ਹੀ ਕੋਈ ਸਾਗ ਪੱਤ ਧਰਤੀ ਤੇ ਉੱਗਿਆ ਸੀ ਕਿਉਂ ਜੋ ਪਰਮੇਸ਼ਵਰ ਨੇ ਧਰਤੀ ਉੱਤੇ ਮੀਂਹ ਨਹੀਂ ਵਰ੍ਹਾਇਆ ਸੀ ਅਤੇ ਨਾ ਹੀ ਜ਼ਮੀਨ ਦਾ ਕੰਮ ਕਰਨ ਵਾਲਾ ਕੋਈ ਮਨੁੱਖ ਸੀ।
6ਪਰ ਧੁੰਦ ਧਰਤੀ ਤੋਂ ਉੱਠੀ ਅਤੇ ਧਰਤੀ ਦੀ ਸਾਰੀ ਸਤ੍ਹਾ ਨੂੰ ਸਿੰਜਿਆ।
7ਤਦ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਧਰਤੀ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ ਇਸ ਤਰ੍ਹਾਂ ਮਨੁੱਖ ਇੱਕ ਜਿਉਂਦਾ ਪ੍ਰਾਣੀ ਬਣ ਗਿਆ।