ਉਤਪਤ 2

ਇਹ ਅਕਾਸ਼ ਅਤੇ ਧਰਤੀ ਦੀ ਸਿਰਜਣਾ ਦਾ ਵਰਨਣ ਹੈ ਜਦੋਂ ਉਹ ਬਣਾਏ ਗਏ ਅਰਥਾਤ ਜਿਸ ਦਿਨ ਯਾਹਵੇਹ ਪਰਮੇਸ਼ਵਰ ਨੇ ਧਰਤੀ ਅਤੇ ਅਕਾਸ਼ ਨੂੰ ਬਣਾਇਆ ਸੀ।

Genesis 2:4 (UKJV) These are the generations of the heavens and of the earth when they were created, in the day that the LORD God made the earth and the heavens,

2ਸੱਤਵੇਂ ਦਿਨ ਪਰਮੇਸ਼ਵਰ ਨੇ ਆਪਣਾ ਕੰਮ ਸੰਪੂਰਨ ਕੀਤਾ ਜੋ ਉਹ ਉਸਨੇ ਸ਼ੁਰੂ ਕੀਤਾ ਸੀ, ਇਸ ਤਰ੍ਹਾਂ ਸੱਤਵੇਂ ਦਿਨ ਉਸਨੇ ਆਪਣੇ ਸਾਰੇ ਕੰਮ ਤੋਂ ਆਰਾਮ ਕੀਤਾ।

3ਤਦ ਪਰਮੇਸ਼ਵਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ, ਕਿਉਂ ਜੋ ਉਸ ਦਿਨ ਉਸਨੇ ਆਪਣੇ ਰਚਨਾ ਦੇ ਕੰਮ ਤੋਂ ਅਰਾਮ ਕੀਤਾ।

4ਇਹ ਅਕਾਸ਼ ਅਤੇ ਧਰਤੀ ਦੀ ਸਿਰਜਣਾ ਦਾ ਵਰਨਣ ਹੈ ਜਦੋਂ ਉਹ ਬਣਾਏ ਗਏ ਅਰਥਾਤ ਜਿਸ ਦਿਨ ਯਾਹਵੇਹ ਪਰਮੇਸ਼ਵਰ ਨੇ ਧਰਤੀ ਅਤੇ ਅਕਾਸ਼ ਨੂੰ ਬਣਾਇਆ ਸੀ।

5ਅਜੇ ਤੱਕ ਧਰਤੀ ਉੱਤੇ ਕੋਈ ਬੂਟਾ ਨਹੀਂ ਸੀ ਉੱਗਿਆ ਅਤੇ ਨਾ ਹੀ ਕੋਈ ਸਾਗ ਪੱਤ ਧਰਤੀ ਤੇ ਉੱਗਿਆ ਸੀ ਕਿਉਂ ਜੋ ਪਰਮੇਸ਼ਵਰ ਨੇ ਧਰਤੀ ਉੱਤੇ ਮੀਂਹ ਨਹੀਂ ਵਰ੍ਹਾਇਆ ਸੀ ਅਤੇ ਨਾ ਹੀ ਜ਼ਮੀਨ ਦਾ ਕੰਮ ਕਰਨ ਵਾਲਾ ਕੋਈ ਮਨੁੱਖ ਸੀ।

6ਪਰ ਧੁੰਦ ਧਰਤੀ ਤੋਂ ਉੱਠੀ ਅਤੇ ਧਰਤੀ ਦੀ ਸਾਰੀ ਸਤ੍ਹਾ ਨੂੰ ਸਿੰਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.